ਜਲੰਧਰ | ਨਹਿਰੂ ਯੁਵਾ ਕੇਂਦਰ, ਜਲੰਧਰ ਲਈ ਨੌਜਵਾਨ ਵਲੰਟੀਅਰਾਂ ਦੀ ਭਰਤੀ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਨਹਿਰੂ ਯੁਵਾ ਕੇਂਦਰ, ਜਲੰਧਰ ਦੇ ਜ਼ਿਲ੍ਹਾ ਯੂਥ ਅਧਿਕਾਰੀ ਨਿਤਿਆਨੰਦ ਯਾਦਵ ਨੇ ਦੱਸਿਆ ਕਿ ਭਰਤੀ ਕੀਤੇ ਜਾਣ ਵਾਲੇ ਵਲੰਟੀਅਰਾਂ ਦੀ ਵਿੱਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਪਰ ਉੱਚ ਯੋਗਤਾ ਅਤੇ ਕੰਪਿਊਟਰ ਜਾਣਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਨੌਜਵਾਨ ਲੜਕੇ-ਲੜਕੀਆਂ ਦੀ ਉਮਰ 18 ਤੋਂ 29 ਸਾਲ ਹੋਵੇ। ਕੋਈ ਵੀ ਰੈਗੂਲਰ ਵਿਦਿਆਰਥੀ ਰਾਸ਼ਟਰੀ ਯੁਵਾ ਵਲੰਟੀਅਰ ਬਣਨ ਲਈ ਯੋਗ ਨਹੀਂ ਹੋਵੇਗਾ। ਅਸਾਮੀਆਂ ਦੀ ਗਿਣਤੀ ਹਰ ਬਲਾਕ ਲਈ 2 ਅਤੇ 2 ਦਫ਼ਤਰ ਵਿੱਚ ਕੰਮ ਕਰਨ ਲਈ ਹੋਵੇਗੀ। ਕੁੱਲ 24 ਵਲੰਟੀਅਰ ਹੋਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਮਾਣ ਭੱਤਾ ਉੱਕਾ ਪੁੱਕਾ 5000 ਰੁਪਏ ਪ੍ਰਤੀ ਮਹੀਨਾ ਹੋਵੇਗਾ। ਉਮੀਦਵਾਰ ਬਲਾਕ ਜ਼ਿਲ੍ਹਾ ਜਲੰਧਰ ਨਾਲ ਹੀ ਸਬੰਧਿਤ ਹੋਣਾ ਚਾਹੀਦਾ ਹੈ।ਅਸਾਮੀ ਭਰਨ ਦੀ ਆਖਰੀ ਮਿਤੀ 08-03-2021 ਹੈ। ਅਸਾਮੀ ਭਰਨ ਲਈ ਵਿਭਾਗ ਦੀ ਵੈੱਬਸਾਈਟ https://nyks.nic.in ‘ਤੇ ਆਨਲਾਇਨ ਅਪਲਾਈ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਭਰਤੀ ਕੀਤੇ ਗਏ ਵਲੰਟੀਅਰਾਂ ਨੂੰ ਸਿਹਤ, ਸਫਾਈ, ਲਿੰਗ ਅਨੁਪਾਤ ਅਤੇ ਹੋਰ ਸਮਾਜਿਕ ਮੁੱਦਿਆਂ ਪ੍ਰਤੀ ਚੇਤਨਾ ਸਬੰਧੀ ਜਾਗਰੂਕਤਾ ਪੈਦਾ ਕਰਨੀ ਅਤੇ ਹੋਰ ਗਤੀਵਿਧੀਆਂ ਵਿੱਚ ਸਹਿਯੋਗ ਕਰਨਾ ਹੋਵੇਗਾ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )