ਨਵੀਂ ਦਿੱਲੀ . ਸਤੰਬਰ ਤੋਂ ਆਮ ਆਦਮੀ ਨਾਲ ਜੁੜੀ ਕਈ ਸੇਵਾਵਾਂ ਦੇ ਨਿਯਮਾਂ ‘ਚ ਬਦਲਾਅ ਹੋਣ ਵਾਲਾ ਹੈ। ਇਸ ਨਾਲ ਹੀ ਸਰਕਾਰੀ ਪੱਧਰ ‘ਤੇ ਨਵੇਂ ਐਲਾਨ ਹੋ ਸਕਦੇ ਹਨ। ਜਿਨ੍ਹਾਂ ਸੇਵਾਵਾਂ ‘ਚ ਫਾਇਦਾ ਹੋਵੇਗਾ ਉਨ੍ਹਾਂ ‘ਚ ਮੁੱਖ ਰੂਪ ਤੋਂ LPG, Home Loan, EMI, Airlines ਆਦਿ ਸ਼ਾਮਲ ਹੈ। ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਬਦਲੀਆਂ ਹਨ। ਇਸ ਵਾਰ ਕੀਮਤ ਘੱਟਣ ਦੀ ਉਮੀਦ ਹੈ। ਪਹਿਲੀ ਤਾਰੀਕ ਤੋਂ ਏਅਰਲਾਈਨਜ਼ ਦਾ ਕਿਰਾਇਆ ਵੀ ਵੱਧਣ ਵਾਲਾ ਹੈ। ਉੱਥੇ ਹੋਮ ਲੋਨ, ਪਰਸਨਲ ਲੋਨ ਤੇ ਮਿਲੇ ਮੋਰੇਟੋਰਿਅਮ ਦੀ ਮਿਆਦ ਖ਼ਤਮ ਹੋ ਸਕਦੀ ਹੈ, ਇਸ ਦੇ ਚੱਲਦਿਆਂ ਗਾਹਕਾਂ ਨੂੰ EMI ਚੁਕਾਉਣੀ ਪੈ ਸਕਦੀ ਹੈ। ਸਭ ਤੋਂ ਅਹਿਮ ਐਲਾਨ ਅਨਲਾਕ-4 ਦਾ ਹੋ ਸਕਦਾ ਹੈ।
ਪੈਟਰੋਲੀਅਮ ਕੰਪਨੀਆਂ ਮਹੀਨੇ ਦੀ ਪਹਿਲੀ ਤਾਰੀਕ ਨੂੰ ਘਰੇਲੂ ਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਰਿਵਾਈਜ਼ ਕਰਦੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਰਸੋਈ ਗੈਸ ਸਸਤੀ ਹੋਈ ਸੀ। ਇਹ ਕਰਮ ਲਾਕਡਾਊਨ ਤੋਂ ਬਾਅਦ ਵੀ ਦੋ ਮਹੀਨਿਆਂ ਤਕ ਜਾਰੀ ਰਹੀ ਪਰ ਉਸ ਤੋਂ ਬਾਅਦ ਜੂਨ ਤੋਂ ਗੈਸ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੀ ਵਾਰ ਅਗਸਤ ‘ਚ ਹਾਲਾਂਕਿ ਮਹਾਨਗਰਾਂ ‘ਚ ਗੈਸ ਦੀਆਂ ਕੀਮਤਾਂ ਘਟੀਆਂ ਸਨ ਪਰ ਦੋ ਮਹੀਨਿਆਂ ਤੋਂ ਗਾਹਕਾਂ ਨੂੰ ਗੈਸ ਦੀ ਸਬਸਿਡੀ ਨਹੀਂ ਮਿਲ ਰਹੀ ਹੈ. ਇਸ ਦੇ ਚੱਲਦਿਆਂ ਉਹ ਪਰੇਸ਼ਾਨ ਹਨ। ਸਤੰਬਰ ਤੋਂ ਉਮੀਦ ਹੈ ਕਿ ਗੈਸ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ।
ਨਾਗਰਿਕ ਉਡਨ ਮੰਤਰਾਲੇ ਨੇ 1 ਸਤੰਬਰ ਤੋਂ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਉਚ ਹਵਾਈ ਸੁਰੱਖਿਆ ਫੀਸ ਵਸੂਲਣ ਦਾ ਫ਼ੈਸਲਾ ਲਿਆ ਹੈ। ਘਰੇਲੂ ਯਾਤਰੀਆਂ ਲਈ ਏਐੱਸਐੱਫ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ 150 ਤੋਂ ਰੁਪਏ ਤੋਂ ਵੱਧਾ ਕੇ 160 ਰੁਪਏ ਕਰ ਦਿੱਤਾ ਜਾਵੇਗਾ ਤੇ ਅੰਤਰਰਾਸ਼ਟਰੀ ਯਾਤਰੀ 1 ਸਤੰਬਰ ਤੋਂ ਏਐੱਸਐੱਫ ਦੇ ਰੂਪ ‘ਚ 4.85 ਅਮਰੀਕੀ ਡਾਲਰ ਦੇ ਬਦਲੇ 5.2 ਅਮਰੀਕੀ ਡਾਲਰ ਦਾ ਭੁਗਤਾਨ ਕਰਨਗੇ।
1 ਸਤੰਬਰ ਤੋਂ ਹੋਣਗੇ ਕਈ ਬਦਲਾਅ, ਅਨਲੌਕ – 4 ਦਾ ਵੀ ਹੋ ਸਕਦਾ ਐਲਾਨ
Related Post