ਹੁਸ਼ਿਆਰਪੁਰ | ਟਾਂਡਾ ਰੇੇਲਵੇ ਟਰੈਕ ‘ਤੇ ਇਕ ਫ਼ੌਜੀ ਨੂੰ ਸਫ਼ਰ ਦੌਰਾਨ ਮਾਰਨ ਦੀ ਨੀਅਤ ਨਾਲ ਅਣਪਛਾਤੇ ਲੁਟੇਰਿਆਂ ਵਲੋਂ ਚਲਦੀ ਟਰੇਨ ਵਿਚੋਂ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਗਿਆ, ਜਿਸ ਕਾਰਨ ਫ਼ੌਜੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਫ਼ੌਜੀ ਦੀ ਪਛਾਣ ਸਚਿਨ ਸ਼ਰਮਾ ਵਾਸੀ ਸਿਰਮੌਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।
ਸਚਿਨ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਜੰਮੂ ਜਾ ਰਿਹਾ ਸੀ । ਸੋਮਵਾਰ ਦੀ ਰਾਤੀਂ 3 ਵਜੇ ਟਰੇਨ ਵਿਚ 3 ਅਣਪਛਾਤੇ ਵਿਅਕਤੀ ਆਏ ਤੇ ਸਵਾਰੀਆਂ ਦੇ ਸਾਮਾਨ ਨਾਲ ਛੇੜਛਾੜ ਕਰਨ ਲੱਗੇ । ਜਦੋਂ ਉਕਤ ਸ਼ੱਕੀ ਵਿਅਕਤੀ ਉਸ ਦਾ ਦਾ ਬੈਗ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਚਿਨ ਨੇ ਵਿਰੋਧ ਕੀਤਾ। ਝਗੜੇ ਕਾਰਨ ਉਕਤ ਵਿਅਕਤੀਆਂ ਫ਼ੌਜੀ ਨੂੰ ਟਰੇਨ ਵਿਚੋਂ ਧੱਕਾ ਮਾਰ ਦਿੱਤਾ ਤੇ ਬਾਹਰ ਸੁੱਟ ਦਿੱਤਾ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।