ਲੁਧਿਆਣਾ, 17 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਰਾਣੀ ਮਾਧੋਪੁਰੀ ਦੀ ਰਹਿਣ ਵਾਲੀ ਇਕ ਲੜਕੀ ਨੇ ਪੇਪਰ ਠੀਕ ਨਾ ਹੋਣ ਕਾਰਨ ਜਾਨ ਦੇ ਦਿੱਤੀ। ਉਸ ਦੀ ਪਛਾਣ ਮਿਸ਼ਤੀ ਸੂਦ 18 ਸਾਲ ਵਜੋਂ ਹੋਈ ਹੈ।

ਉਹ 12ਵੀਂ ਜਮਾਤ ਵਿਚ ਕਾਮਰਸ ਦੀ ਵਿਦਿਆਰਥਣ ਸੀ। ਸਕੂਲ ਵੱਲੋਂ ਲਈ ਗਈ ਪ੍ਰੀਖਿਆ ਦੇਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਸਕੂਲ ਦਾ ਖਾਣਾ ਦੇਣ ਗਈ ਅਤੇ ਦੱਸਿਆ ਕਿ ਪੇਪਰ ਸਹੀ ਨਹੀਂ ਹੋਇਆ। ਇਸ ਤੋਂ ਬਾਅਦ ਉਹ ਘਰ ਵਾਪਸ ਆ ਗਈ। ਘਰ ਆ ਕੇ ਉਸ ਨੇ ਬਾਥਰੂਮ ਵਿਚ ਜਾਨ ਦੇ ਦਿੱਤੀ। ਜਦੋਂ ਲੜਕੀ ਘਰ ਵਿਚ ਨਹੀਂ ਲੱਭੀ ਤਾਂ ਮਾਂ ਉਸ ਦੀ ਮਾਂ ਬਾਥਰੂਮ ਗਈ ਤਾਂ ਉਸ ਨੇ ਉਥੇ ਲਾਸ਼ ਦੇਖੀ।

ਘਟਨਾ ਸਮੇਂ ਉਹ ਘਰ ’ਚ ਇਕੱਲੀ ਸੀ। ਉਸ ਦਾ ਪਿਤਾ ਦੁਕਾਨ ਉਤੇ ਸੀ ਅਤੇ ਉਸ ਦਾ ਭਰਾ ਵੀ ਪੇਪਰ ਦੇਣ ਗਿਆ ਹੋਇਆ ਸੀ। ਮਾਂ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।