ਗੁਰਦਾਸਪੁਰ. ਜੰਮੂ ਕਸ਼ਮੀਰ ਤੋਂ ਅਮ੍ਰਿਤਸਰ ਜਾ ਰਹੀ ਬੱਸ ਦੇ ਗੁਰਦਾਸਪੁਰ ਵਿੱਚ ਹਾਦਸੇ ਦਾ ਸ਼ਿਕਾਰ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਬੱਸ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਨੇੜੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਖਬਰ ਹੈ ਕਿ ਇਹ ਬੱਸ ਟੂਰਿਸਟ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਘਟਨਾ ਵਿੱਚ 18 ਲੋਕਾਂ ਦੇ ਜਖਮੀ ਹੋਏ ਹਨ।
ਜਖਮੀਆਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ‘ਚ ਇਕ ਮਹਿਲਾ ਦਾ ਪੈਰ ਅਤੇ ਇਕ ਬੱਚੇ ਦਾ ਹੱਥ ਵੱਢੀਆ ਗਿਆ ਹੈ, ਗੰਭੀਰ ਹਾਲਤ ਦੇਖਦੇ ਹੋਏ ਮਹਿਲਾ ਤੇ ਬੱਚੇ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਹੈ। ਬਾਕੀ ਜਖਮੀਆਂ ਦਾ ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਚਲ ਰਿਹਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।