ਮੁੰਬਈ| ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ ਨੂੰ ਮੁੰਬਈ ਦੇ ਸ਼ੂਟਿੰਗ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 20 ਸਾਲਾ ਤੁਨੀਸ਼ਾ ਇੱਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਵਾਲੀ ਸੀ। ਸੈੱਟ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਲਟਕਦਾ ਦੇਖਿਆ ਅਤੇ ਉਸ ਨੂੰ ਹੇਠਾਂ ਉਤਾਰ ਕੇ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਆਤਮਹੱਤਿਆ ਤੱਕ ਤੁਨੀਸ਼ਾ ਪੂਰੀ ਤਰ੍ਹਾਂ ਨਾਰਮਲ ਸੀ ਅਤੇ 5 ਘੰਟੇ ਪਹਿਲਾਂ ਉਸ ਨੇ ਆਪਣੀ ਫੋਟੋ ਅਤੇ ਕੁਝ ਨੋਟਸ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਸਨ।

ਤੁਨੀਸ਼ਾ ਨੇ ਕੈਟਰੀਨਾ ਕੈਫ ਦੀ ਫਿਲਮ ਫਿਤੂਰ ਵਿੱਚ ਉਸ ਦੇ ਬਚਪਨ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਹ ਅਲੀਬਾਬਾ ਦਾਸਤਾਨੇ ਕਾਬੁਲ ਵਿੱਚ ਰਾਜਕੁਮਾਰੀ ਮਰੀਅਮ ਦਾ ਕਿਰਦਾਰ ਨਿਭਾ ਰਹੀ ਸੀ। ਇਸ ਤੋਂ ਇਲਾਵਾ ਉਹ ਬਾਰ ਬਾਰ ਦੇਖੋ, ਕਹਾਣੀ-2, ਦਬੰਗ-3 ਵਰਗੀਆਂ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਵੀ ਕੰਮ ਕਰ ਚੁੱਕੀ ਹੈ।

ਖੁਦਕੁਸ਼ੀ ਤੋਂ ਕੁਝ ਘੰਟੇ ਪਹਿਲਾਂ ਪੋਸਟ ਸ਼ੇਅਰ ਕੀਤੀ ਸੀ
ਤੁਨੀਸ਼ਾ ਸ਼ਰਮਾ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਪੋਸਟ ‘ਚ ਉਨ੍ਹਾਂ ਲਿਖਿਆ, ‘ਜੋ ਆਪਣੇ ਜਨੂੰਨ ਨਾਲ ਅੱਗੇ ਵਧਦੇ ਹਨ, ਉਹ ਰੁਕਦੇ ਨਹੀਂ। 20 ਸਾਲਾ ਤੁਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ‘ਭਾਰਤ ਕਾ ਵੀਰ ਪੁੱਤਰ-ਮਹਾਰਾਣਾ ਪ੍ਰਤਾਪ’ ਨਾਲ ਕੀਤੀ ਸੀ। ਉਹ ਚੱਕਰਵਰਤੀਨ ਅਸ਼ੋਕਾ ਸਮਰਾਟ, ਗੱਬਰ ਪੁੰਛਵਾਲਾ, ਸ਼ੇਰ-ਏ-ਪੰਜਾਬ: ਮਹਾਰਾਣਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ ਅਤੇ ਇਸ਼ਕ ਸ਼ੁਭਾਨ ਅੱਲ੍ਹਾ ਵਰਗੇ ਸੀਰੀਅਲਾਂ ਵਿੱਚ ਵੀ ਨਜ਼ਰ ਆਈ ਸੀ।