ਸਿਹਤ ਪ੍ਰੋਗਰਾਮਾਂ ਸਬੰਧੀ ਕੀਤੀ ਸਮੀਖਿਆ

ਐਚ.ਐਮ.ਆਈ.ਐਸ ਅਤੇ ਆਰ.ਸੀ.ਐਚ 2.0 ਸੰਬੰਧੀ ਬਲਾਕ ਪੱਧਰੀ ਟ੍ਰੇਨਿੰਗ ਮੁਕੰਮਲ – ਡਾ. ਪ੍ਰੇਮ ਕੁਮਾਰ

ਢਿੱਲਵਾਂ – (13.11.2025) ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਸਮੂਹ ਆਸ਼ਾ ਫੇਸਿਲਿਟੇਟਰ ਨਾਲ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ
ਵੱਲੋਂ ਸਿਹਤ ਵਿਭਾਗ ਵੱਲੋਂ ਚਲਾਏ ਜਾਂਦੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਸਮੀਖਿਆ ਕੀਤੀ ਗਈ। ਉਨ੍ਹਾਂ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਮੂਹ ਆਸ਼ਾ ਵਰਕਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਗਰਭਵਤੀ ਔਰਤਾਂ ਦੀ ਸਮੇਂ ਸਿਰ ਏ.ਐਨ.ਸੀ ਜਾਂਚ, ਰਜਿਸਟਰੇਸ਼ਨ, ਮੈਡੀਕਲ ਜਾਂਚ, ਹੋਮ ਵਿਜ਼ਿਟ ਆਦਿ ਸੰਪੁਰਨ ਟੀਕਾਕਰਨ ਜਰੂਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਵੱਲੋਂ ਐਨ.ਸੀ.ਡੀ ਪ੍ਰੋਗਰਾਮ, ਟੀ.ਬੀ ਪ੍ਰੋਗਰਾਮ, ਜੇ.ਐਸ.ਵਾਏ ਆਦਿ ਸੰਬੰਧੀ ਵੀ ਸਮੀਖਿਆ ਕੀਤੀ।

ਸਾਂਸ ਪ੍ਰੋਗਰਾਮ ਸਬੰਧੀ ਵੀ ਦਿੱਤੀ ਜਾਣਕਾਰੀ

ਇਸ ਮੌਕੇ ਸਮੂਹ ਆਸ਼ਾ ਫੇਸਿਲਿਟੇਟਰ ਨੂੰ ਸਾਂਸ ਪ੍ਰੋਗਰਾਮ (ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟ੍ਰਲਾਈਜ ਨਿਮੋਨੀਆ) ਸੰਬੰਧੀ ਵਿਸਥਾਰ ਨਾਲ ਦੱਸਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਚਲਾਉਣ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਦੇ ਗ੍ਰਾਫ ਨੂੰ ਹੇਠਾਂ ਲੈ ਕੇ ਆਉਣਾ ਹੈ। ਉਨ੍ਹਾਂ ਦੱਸਿਆਂ ਕਿ ਜੇਕਰ ਬੱਚੇ ਨੂੰ ਖੰਘ, ਜੁਕਾਮ ਦੇ ਨਾਲ ਤੇਜ਼ ਸਾਹ ਜਾਂ ਪਸਲੀ ਚਲਣ ਲਗੇ ਤਾਂ ਇਹ ਨਿਮੋਨੀਏ ਦੇ ਲੱਛਣ ਹਨ, ਇਨ੍ਹਾਂ ਹਲਾਤਾਂ *ਚ ਮਾਪੀਆਂ ਨੂੰ ਘਰੇਲੂ ਇਲਾਜ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸਗੋਂ ਤੁਰੰਤ ਬੱਚੇ ਨੂੰ ਨੇੜਲੇ ਸਰਕਾਰੀ ਸਿਹਤ ਕੇਂਦਰ *ਚ ਲੈ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦਾ ਸੰਪੂਰਨ ਟੀਕਾਕਰਨ ਜਿਵੇਂ ਕਿ ਨਿਯੂਮੋਕੋਕਲ ਅਤੇ ਮੀਜ਼ਲਸ ਟੀਕਾਕਰਨ ਆਦਿ ਕਰਵਾਉਣਾ ਦਾ ਸੁਨੇਹਾ ਦਿੱਤਾ। ਉਨ੍ਹਾਂ ਇਸ ਸਬੰਧੀ ਵਿਸਥਾਰ ਨਾਲ ਸੰਪੂਰਨ ਜਾਣਕਾਰੀ ਆਪਣੀਆਂ ਆਸ਼ਾ ਵਰਕਰਾਂ ਨਾਲ ਸਾਂਝੀ ਕਰਨ ਲਈ ਕਿਹਾ।

ਇਸ ਦੌਰਾਨ ਸਮੂਹ ਐਲ.ਐਚ.ਵੀ, ਏ.ਐਨ.ਐਮਾਂ ਅਤੇ ਆਸ਼ਾ ਫੇਸਿਲਿਟੇਟਰ ਨੂੰ ਐਚ.ਐਮ.ਆਈ.ਐਸ ਅਤੇ ਆਰ.ਸੀ.ਐਚ 2.0 ਸੰਬੰਧੀ ਟ੍ਰੇਨਿੰਗ ਵੀ ਦਿੱਤੀ ਗਈ। ਇਸ ਦੌਰਾਨ ਬਲਾਕ ਐਕਸਟੇਂਸ਼ਨ ਐਜੁਕੇਟਰ ਮੋਨਿਕਾ, ਆਰਤੀ ਕੰਪਿਊਟਰ ਆਪ੍ਰੇਟਰ, ਜਸਬੀਰ ਕੌਰ ਆਈ.ਏ ਆਦਿ ਸਮੂਹ ਸਟਾਫ਼ ਹਾਜ਼ਰ ਸੀ।