ਫਾਜ਼ਿਲਕਾ. ਬੀਤੀ ਦੇਰ ਰਾਤ ਨੂੰ ਤਿੰਨ ਹੋਰ ਕੋਰੋਨਾ ਕੇਸਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਤਿੰਨ ਹੋਰ ਰਿਪੋਰਟਾਂ ਪਾਜੀਟਿਵ ਆਉਣ ਨਾਲ ਜ਼ਿਲੇ੍ਹ ਅੰਦਰ ਹੁਣ ਤੱਕ ਕੁੱਲ 44 ਕੋਰੋਨਾ ਐਕਟਿਵ ਕੇਸ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਾਜੀਟਿਵ ਕੇਸਾਂ ਦੇ ਵਿੱਚ ਦੋ ਮਰਦ ਅਤੇ ਇਕ ਔਰਤ ਜਿਨ੍ਹਾਂ ਦੀ ਕ੍ਰਮਵਾਰ ਉਮਰ ਕਰੀਬ 41 ਤੇ 55 ਸਾਲ ਹੈ ਅਤੇ ਮਹਿਲਾ ਦੀ ਉਮਰ ਕਰੀਬ 46 ਸਾਲ ਹੈ। ਇਨ੍ਹਾਂ ਪਾਜੀਟਿਵ ਮਰੀਜਾਂ ਨੂੰ ਜਲਾਲਾਬਾਦ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ।
Related Post