<p><strong>ਜਲੰਧਰ&comma; 26 ਦਸੰਬਰ &vert;<&sol;strong> ਜਲੰਧਰ ਦੇ ਮਾਡਲ ਹਾਊਸ ਚੌਕ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ &OpenCurlyQuote;ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਮੰਦਰ ਦੇ ਅੰਦਰੋਂ ਗੋਲਕ ਦੇ ਪੈਸੇ&comma; ਸੀਸੀਟੀਵੀ ਅਤੇ ਡੀਵੀਆਰ ਚੋਰੀ ਕਰਕੇ ਲੈ ਗਏ। ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।<&sol;p>&NewLine;<p><img class&equals;"alignnone wp-image-78380" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;6457665-1-300x171&period;jpg" alt&equals;"" width&equals;"675" height&equals;"385" &sol;>ਜਾਣਕਾਰੀ ਦਿੰਦਿਆਂ ਮੰਦਿਰ ਦੇ ਪੁਜਾਰੀ ਪ੍ਰਹਿਲਾਦ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਸਵੇਰੇ ਕਰੀਬ 5 ਵਜੇ ਮੰਦਿਰ ਪੁੱਜੇ ਸਨ। ਜਿਥੇ ਉਨ੍ਹਾਂ ਦੇਖਿਆ ਕਿ ਮੰਦਿਰ ਦੇ ਅੰਦਰ ਦੀਆਂ ਸਾਰੀਆਂ ਅਲਮਾਰੀਆਂ ਟੁੱਟੀਆਂ ਹੋਈਆਂ ਸਨ। ਜਦੋਂ ਪੁਜਾਰੀ ਸੀਸੀਟੀਵੀ ਚੈੱਕ ਕਰਨ ਗਏ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਸੀਸੀਟੀਵੀ ਅਤੇ ਡੀਵੀਆਰ ਚੋਰੀ ਕਰ ਲਿਆ ਹੈ। ਦਾਨ ਬਕਸੇ ਦੇ ਤਾਲੇ ਵੀ ਟੁੱਟੇ ਹੋਏ ਸਨ।<&sol;p>&NewLine;<p>ਘਟਨਾ ਤੋਂ ਬਾਅਦ ਪੁਜਾਰੀ ਨੇ ਤੁਰੰਤ ਮੰਦਿਰ ਕਮੇਟੀ ਨੂੰ ਮਾਮਲੇ ਦੀ ਸੂਚਨਾ ਦਿੱਤੀ। ਦਾਨ ਬਾਕਸ ਦੀ ਚੈਕਿੰਗ ਕਰਨ &OpenCurlyQuote;ਤੇ ਪਤਾ ਲੱਗਾ ਕਿ ਚੋਰਾਂ ਨੇ ਮੰਦਿਰ ਅੰਦਰੋਂ ਕਰੀਬ 45 ਹਜ਼ਾਰ ਰੁਪਏ ਦਾ ਚੜ੍ਹਾਵਾ ਚੋਰੀ ਕਰ ਲਿਆ ਹੈ। ਮੌਕੇ &OpenCurlyQuote;ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੰਡਿਤ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;