ਜਲੰਧਰ– ਹੜ੍ਹਾਂ ਦੀ ਮਾਰ ਹੇਠ ਆਏ ਲੋਹੀਆਂ ਬਲਾਕ ਦੇ ਚਾਰ ਸਰਕਾਰੀ ਪ੍ਰਾਇਮਰੀ ਸਕੂਲ ਜੋ ਅੱਜ ਖੁਲ੍ਹਣੇ ਸਨ, ਉਹ ਹੁਣ 26 ਜੁਲਾਈ ਤੱਕ ਬੰਦ ਰਹਿਣਗੇ। ਬੰਦ ਰਹਿਣ ਵਾਲੇ ਸਕੂਲਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਸ.ਪ.ਸਕੂਲ ਮੁੰਡੀ ਸ਼ਹਿਰੀਆਂ, ਸ.ਪ ਸਕੂਲ ਗੱਟਾ ਮੁੰਡੀ ਕਾਸੂ ਤੇ ਸ. ਪ. ਸਕੂਲ ਧੱਕਾ ਬਸਤੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਵੱਲੋਂ ਬੰਦ ਰਹਿਣਦੇ ਹੁਕਮ 

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਉਕਤ ਸਕੂਲਾਂ ਵਿਚ ਰਾਹਤ ਕੈਂਪ ਹੋਣ ਕਰਕੇ ਇਹ ਸਕੂਲ 24 ਤੋਂ 26 ਜੁਲਾਈ ਤੱਕ ਬੰਦ ਰਹਿਣਗੇ।