ਚੰਡੀਗੜ੍ਹ, 17 ਫਰਵਰੀ | ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਠੰਡ ਘੱਟ ਮਹਿਸੂਸ ਕੀਤੀ ਗਈ ਸੀ ਪਰ ਹੁਣ ਪੰਜਾਬ ਤੇ ਹਰਿਆਣਾ ਵਿਚ ਇਕ ਵਾਰ ਫਿਰ ਤੋਂ ਠੰਡ ਵਧਣ ਦੀ ਸੰਭਾਵਨਾ ਹੈ। ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। IMD ਨੇ ਦੱਸਿਆ ਕਿ ਸੂਬੇ ਵਿਚ 18 ਫਰਵਰੀ ਨੂੰ ਹਲਕਾ ਮੀਂਹ ਪੈ ਸਕਦਾ ਹੈ ਪਰ 19 ਤੋਂ 21 ਫਰਵਰੀ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਬਾਰਿਸ਼ ਦੇ ਨਾਲ ਗੜ੍ਹੇ ਵੀ ਪੈਣਗੇ।

ਮੌਸਮ ਵਿਭਾਗ ਨੇ ਸੂਬੇ ਵਿਚ ਓਰੈਂਜ ਅਲਰਟ ਜਾਰੀ ਕੀਤਾ ਹੈ। ਇਹ ਅਲਰਟ 8 ਜ਼ਿਲ੍ਹਿਆਂ ਲਈ ਰਹੇਗਾ। ਨਾਲ ਹੀ ਬਾਕੀ ਜ਼ਿਲ੍ਹਿਆਂ ਵਿਚ ਵੀ ਯੈਲੋ ਅਲਰਟ ਰਹੇਗਾ। ਪੱਛਮੀ ਗੜਬੜੀ ਕਾਰਨ ਮੀਂਹ ਪਵੇਗਾ। 18 ਫਰਵਰੀ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। 19 ਫਰਵਰੀ ਤੋਂ ਪੰਜਾਬ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਕੈਥਲ, ਪਾਣੀਪਤ, ਸੋਨੀਪਤ, ਯਮੂਨਾਨਗਰ ਅਤੇ ਕਰਨਾਲ ਜ਼ਿਲ੍ਹਿਆਂ ਵਿਚ ਮੌਸਮ ਵਿਚ ਬਦਲਾਅ ਆਉਣ ਦੀ ਸੰਭਾਵਨਾ ਹੈ। ਮੀਂਹ ਤੇ ਨਾਲ-ਨਾਲ ਗੜ੍ਹੇ ਵੀ ਪੈ ਸਕਦੇ ਹਨ।