ਜਲੰਧਰ | ਅੱਜ ਸਵੇਰੇ DAV ਫਲਾਈਓਵਰ ਨੇੜੇ ਇਕ ਦਰਦਨਾਕ ਹਾਦਸੇ ‘ਚ ਐਕਟਿਵਾ ਸਵਾਰ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਹਾਦਸਾ ਇਕ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਵਾਪਰਿਆ। ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਚੁੱਕੇ ਸਨ, ਜਿਨ੍ਹਾਂ ਨੇ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਕੁੜੀ ਦਾ ਨਾਂ ਤਜਿੰਦਰ ਕੌਰ ਸੀ, ਜੋ ਕਿ CJS ਸਕੂਲ ‘ਚ ਬਿਊਟੀਪਾਰਲਰ ਦਾ ਕੋਰਸ ਕਰਦੀ ਸੀ, ਜੋ ਘਰੋਂ 10 ਵਜੇ ਨਿਕਲੀ ਸੀ ਤੇ ਪਿੰਡ ਲਿੱਧੜਾਂ ਦੀ ਰਹਿਣ ਵਾਲੀ ਸੀ।
ਲੜਕੀ ਐਕਟਿਵਾ ‘ਤੇ ਜਾ ਰਹੀ ਸੀ ਕਿ DAV ਫਲਾਈਓਵਰ ‘ਤੇ ਪਹੁੰਚਦਿਆਂ ਇਹ ਹਾਦਸਾ ਵਾਪਰ ਗਿਆ। ਟਰੱਕ ਡਰਾਈਵਰ ਨੂੰ ਫੜ ਲਿਆ ਗਿਆ ਹੈ, ਜਿਸ ਨੂੰ ਥਾਣਾ ਨੰਬਰ ਇਕ ‘ਚ ਲਿਜਾਇਆ ਗਿਆ ਹੈ, ਜਿਸ ਖਿਲਾਫ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਸੀ।
ਦੱਸ ਦੇਈਏ ਕਿ ਇਸ ਰੋਡ ਤੋਂ ਵੱਡੇ ਵਾਹਨਾਂ ਦਾ ਲੰਘਣਾ ਬੈਨ ਹੈ, ਇਸ ਦੇ ਬਾਵਜੂਦ ਇਹ ਟਰੱਕ ਇਥੋਂ ਲੰਘ ਰਿਹਾ ਸੀ, ਜਿਸ ਨੇ ਪਿੱਛੋਂ ਇਸ ਐਕਟਿਵਾ ਸਵਾਰ ਕੁੜੀ ਨੂੰ ਟੱਕਰ ਮਾਰ ਦਿੱਤੀ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।