ਹਰਿਆਣਾ | ਪਾਣੀਪਤ ‘ਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਉਮਰ 27 ਸਾਲ ਹੈ ਤੇ ਨਾਂ ਬੰਟੀ ਵਾਸੀ ਪਿੰਡ ਬਾਬਲ ਦੱਸਿਆ ਜਾ ਰਿਹਾ ਹੈ । ਉਸ ਨੇ ਸਾਢੇ 3 ਸਾਲ ਪਹਿਲਾਂ ਪਿੰਡ ਦੀ ਇਕ ਲੜਕੀ ਨਾਲ ਲਵ-ਮੈਰਿਜ ਕੀਤੀ ਸੀ। ਕਤਲ ਨੂੰ ਅੰਜਾਮ ਦੇਣ ਵਾਲੇ ਲੜਕੀ ਦੇ ਆਪਣੇ ਪਰਿਵਾਰ ਦੇ ਦੱਸੇ ਜਾ ਰਹੇ ਹਨ।
ਮ੍ਰਿਤਕ ਨਾਰੀਅਲ ਅਤੇ ਸਬਜ਼ੀ ਦੀ ਰੇਹੜੀ ਲਗਾਉਂਦਾ ਸੀ, ਪ੍ਰੇਮ ਵਿਆਹ ਤੋਂ ਖਫਾ ਕਾਜਲ ਦੇ ਰਿਸ਼ਤੇਦਾਰਾਂ ਨੇ ਬੰਟੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਸੋਮਵਾਰ ਨੂੰ ਉਹ ਨਾਰੀਅਲ ਦੀ ਰੇਹੜੀ ‘ਤੇ ਖੜ੍ਹਾ ਸੀ। ਇਸ ਦੌਰਾਨ 5 ਨੌਜਵਾਨ ਆਏ ਤੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤੇ। ਬੰਟੀ ਨੂੰ 5 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਚਲਦੇ ਰੋਡ ‘ਤੇ ਬੰਟੀ ਨੂੰ ਗੋਲੀਆਂ ਮਾਰ ਦਿੱਤੀਆਂ । ਲੋਕਾਂ ਨੇ ਖੂਨ ਨਾਲ ਲੱਥਪੱਥ ਬੰਟੀ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਉਸਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣੇ ਤੋਂ ਇਲਾਵਾ ਸੀਆਈਏ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲੋਕ ਬੰਟੀ ਨੂੰ ਸਿਵਲ ਹਸਪਤਾਲ ਲੈ ਗਏ। ਪੁਲਸ ਇਸ ਘਟਨਾ ਨੂੰ ਪ੍ਰੇਮ ਵਿਆਹ ਦਾ ਨਤੀਜਾ ਵੀ ਮੰਨ ਰਹੀ ਹੈ। ਹਾਲਾਂਕਿ ਮੌਕੇ ‘ਤੇ ਪਹੁੰਚੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਬੰਟੀ ਦੇ ਪਰਿਵਾਰ ਨੇ ਲੜਕੀ ਦੇ ਮਾਪਿਆਂ ਨੂੰ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਹੈ।