ਦਿੱਲੀ| ਹੋਲੀ ਵਾਲੇ ਦਿਨ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਦੇ ਬਾਹਰੋਂ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਕੁਝ ਸਿੱਖ ਸ਼ਰੇਆਮ ਮੇਜ਼ਾਂ ਉਤੇ ਦਾਰੂ ਦੀਆਂ ਵੰਨ-ਸੁਵੰਨੀਆਂ ਬੋਤਲਾਂ ਰੱਖ ਕੇ ਦਾਰੂ ਪੀ ਰਹੇ ਹਨ ਤੇ ਹੰਗਾਮਾ ਕਰ ਰਹੇ ਹਨ।
ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਹੰਗਾਮਾ ਮਚ ਗਿਆ ਹੈ। ਸੰਤ ਸਿਪਾਹੀ ਸੁਸਾਇਟੀ ਦੇ ਸੇਵਾਦਾਰ ਦਵਿੰਦਰ ਸਿੰਘ ਨੇ ਇਹ ਵੀਡੀਓ ਪਾ ਕੇ ਸ਼ਰਾਬ ਪੀਣ ਵਾਲੇ ਸਿੱਖਾਂ ਨੂੰ ਲਾਹਨਤਾਂ ਪਾਈਆਂ ਹਨ।
ਸੁਸਾਇਟੀ ਦੇ ਸੇਵਾਦਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਪੰਥ ਵਿਰੋਧੀ ਸਿੱਖਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿ ਅੱਗੇ ਤੋਂ ਕੋਈ ਅਜਿਹੀ ਹਿੰਮਤ ਨਾ ਕਰ ਸਕੇ।