ਚੰਡੀਗੜ੍ਹ। ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸਬੰਧ ਰੱਖਣ ਵਾਲਾ ਨੌਜਵਾਨ ਨਵਜੋਤ ਸਿੰਘ ਆਇਰਲੈਂਡ ਦੀ Ryanair Airline ਦਾ ਪਾਇਲਟ ਬਣਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਨਵਜੋਤ ਸਿੰਘ ਨੂੰ ਵਧਾਈ ਦਿੰਦਿਆਂ ਫੇਸਬੁੱਕ ਪੋਸਟ ਸਾਂਝੀ ਕੀਤੀ।

ਉਨ੍ਹਾਂ ਲਿਖਿਆ, “ਸਾਡੇ ਇਲਾਕੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਪਿੰਡ ਅਕਬਰਪੁਰ ਨੇੜੇ ਬੇਗੋਵਾਲ ਦੇ ਗ੍ਰੰਥੀ ਸਾਹਿਬ ਭਾਈ ਸੂਰਤ ਸਿੰਘ ਦਾ ਪੋਤਰਾ ਤੇ ਜਤਿੰਦਰ ਸਿੰਘ ਦਾ ਲੜਕਾ, ਮਾਤਾ ਸੁਖਵਿੰਦਰ ਕੌਰ ਦਾ ਪੁੱਤਰ ਨਵਜੋਤ ਸਿੰਘ ਮਿਹਨਤ ਸਦਕਾ ਰਾਇਨ ਏਅਰ ਦੇ ਜਹਾਜ਼ ਦਾ ਪਾਇਲਟ ਬਣਿਆ ਹੈ। ਉਸ ਦੀ ਇਸ ਕਾਮਯਾਬੀ ’ਤੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ”।