ਜਲੰਧਰ | ਇਰਾਕ ਵਿਚ ਰੋਜ਼ੀ-ਰੋਟੀ ਲਈ ਗਏ ਜਲੰਧਰ ਦੇ ਪਿੰਡ ਛੋਕਰਾਂ ਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤੇ ਚੀਕ-ਚਿਹਾੜਾ ਪੈ ਗਿਆ। ਉਸ ਦਾ ਸਸਕਾਰ ਕਰ ਦਿੱਤਾ ਗਿਆ। ਪਿੰਡ ਦੀ ਹਰ ਅੱਖ ਨਮ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਕਮਲ ਕੁਮਾਰ ਉਰਫ਼ ਕਮਲ ਕੁਮਾਰ 30 ਸਾਲ ਪੁੱਤਰ ਮੱਖਣ ਰਾਮ ਵਾਸੀ ਛੋਕਰਾਂ (ਜਲੰਧਰ) ਇਰਾਕ ‘ਚ ਗਿਆ ਸੀ।
ਉਸ ਨਾਲ ਹਾਦਸਾ ਵਾਪਰ ਗਿਆ, ਉਹ ਆਪਣੇ ਸਾਥੀ ਨਾਲ ਕੰਮ ‘ਤੇ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਚਾਰ-ਪਹੀਆ ਵਾਹਨ ਨੇ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਕਮਲ ਕੁਮਾਰ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਕਮਲ ਕੁਮਾਰ ਦੀ ਮ੍ਰਿਤਕ ਦੇਹ ਦਾ ਪਿੰਡ ਛੋਕਰਾਂ ਪਹੁੰਚਣ ‘ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।