ਨਵੀਂ ਦਿੱਲੀ . ਦੇਸ਼ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ ਕੁੱਲ ਮਾਮਲੇ 40,000 ਤੋਂ ਪਾਰ ਹੋ ਗਏ ਹਨ। ਇਹਨਾਂ ਵਿਚੋਂ 28,046 ਲੋਕ ਜ਼ੇਰੇ ਇਲਾਜ ਹਨ ਤੇ 1301 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 10,632 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਐਤਵਾਰ ਨੂੰ ਸਿਹਤ ਮੰਤਰਾਲਾ ਦੁਆਰਾ ਜਾਰੀ ਅੰਕੜਿਆਂ ਤੋਂ ਸਾਹਮਣੇ ਆਈ ਹੈ। ਅੰਕੜਿਆ ਤੋਂ ਪਤਾ ਲੱਗਦਾ ਹੈ ਕਿ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 2644‬ ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਠੀਕ ਹੋਣ ਵਾਲਿਆ ਦੀ ਗਿਣਤੀ ਵਿੱਚ 713 ਦਾ ਵਾਧਾ ਹੋਇਆ। ਉਥੇ ਹੀ 1 ਦਿਨ ਵਿੱਚ 83 ਲੋਕਾਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਸ਼ਨੀਵਾਰ, 2 ਮਈ ਨੂੰ ਸਿਹਤ ਮੰਤਰਾਲਾ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਜਿੱਥੇ ਲਾਸ਼ਾਂ ਦੀ ਗਿਣਤੀ 1218 ਸੀ। ਉਥੇ ਹੀ 26167 ਐਕਟਿਵ ਕੇਸ ਸਨ । ਉਥੇ ਹੀ 9950 ਲੋਕ ਠੀਕ ਹੋ ਚੁੱਕੇ ਸਨ। ਕੱਲ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਭਰ ਵਿੱਚ 37,336 ਮਾਮਲੇ ਹੋ ਗਏ ਸਨ ।