ਸਾਇੰਸ ਸਿਟੀ ਵਲੋਂ ਔਰਤਾਂ ਦੀ ਵਿਗਿਆਨ ਦੇ ਖੇਤਰ ਚ ਸਹਿਭਗਤਾ ਦਿਵਸ ਤੇ ਵੈੱਬਨਾਰ

ਕੰਪਿੳਟਰੀ ਸ਼ਕਤੀ ਨਾਲ ਵੱਡੇ ਪੱਧਰ ਤੇ ਡੈਟਾ ਦਾ ਮਿਲਣਾ ਅਤੇ ਗਹਿਣ—ਸਮਝ ਸਮੇਤ ਬੀਤੇ ਦਹਾਕਿਆਂ ਦੌਰਾਨ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਤਕਨੀਕਾਂ ਵਿਚ ਵੱਡੀ ਪੱਧਰ *ਤੇ ਸਫ਼ਲਤਾ ਪੂਰਵਕ ਵਿਕਾਸ ਹੋਇਆ ਹੈ। ਐਲਟੀਫ਼ੀਸ਼ੀਅਲ ਇੰਟੈਲੀਜੈਂਸੀ ਰਾਹੀ ਕਲਪਨਾਂ ਨੂੰ ਪ੍ਰੈਕਟੀਕਲ ਤੌਰ ਤੇ ਲਾਗੂ ਕਰਨ ਵਿਚ ਬਹਤ ਮਦਦ ਮਿਲੀ ਹੈ । ਇੰਟਲ ਦੀਆਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀਆਂ ਤਕਨੀਕਾਂ ਕੈਂਸਰ ਦੀ ਰੋਕਥਾਮ, ਫ਼ਸਲਾਂ ਦੇ ਝਾੜ ਨੂੰ ਵਧਾਉਣ , ਸਮਾਰਟ ਕਾਰਾਂ ਅਤੇ ਡਰੋਨਾ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਤੇ ਸੁਚਾਰੂ ਢੰਗ ਨਾਲ ਵਰਤੀਆਂ ਜਾ ਰਹੀਆਂ ਹਨ।

ਭਾਰਤ ਤਕਨੀਕਾਂ ਦੇ ਧੂਰੇ ਵਜੋਂ ਜਾਣਿਆ ਜਾਂਦਾ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਦਾ ਸਬੰਧ ਤਰੱਕੀ ਦੇ ਹਰ ਖੇਤਰ ਨਾਲ ਇਸ ਲਈ ਇਹ ਜਰੂਰੀ ਹੈ ਕਿ ਦੇਸ਼ ਖੇਤਰ ਵਿਚ ਵੀ ਮੋਹਰੀ ਬਣੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਲ ਕੈਲੀਫ਼ੋਰਨੀਆਂ ਦੀ ਸੀਨੀਅਰ ਡਾਇਰੈਕਟਰ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਸਾਫ਼ਟਵੇਅਰ ਪ੍ਰੋਡਕਸ਼ਨ ਅਤੇ ਇੰਜੀਨਅਰਿੰਗ ਸ੍ਰੀਮਤੀ ਹੁਮਾ ਅਵਿਧੀ ਨੇ ਔਰਤਾਂ ਤੇ ਕੁੜੀਆਂ ਦਾ ਵਿਗਿਆਨ ਵਿਚ ਯੋਗਦਾਨ ਦੇ ਕੌਮੀ ਦਿਵਸ ਤੇ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕਰਵਾਏ ਗਏ ਵੈਬਨਾਰ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਖੇਤਰ ਵਿਚ ਲਿੰਗ ਅਨੁਪਾਤ ਬਰਾਬਤਾ ਦੀ ਇਕ ਬਹੁਤ ਵੱਡੀ ਪਾਈ ਜਾ ਰਹੀ ਖਾਈ ਨੂੰ ਭਰਨ ਲਈ ਸਰਕਾਰਾਂ, ਵਿਦਿਅਕ ਸੰਸਥਾਂ ਅਤੇ ਉਦਯੋਗਾਂ ਨੂੰ ਮਿਲਕੇ ਇਸ ਖੇਤਰ ਵਿਚ ਔਰਤਾਂ ਦੀ ਸਹਿਭਾਗਤਾ ਨੂੰ ਵਧਾਉਣ ਦੇ ਯਤਨ ਕਰਨ ਚਾਹੀਦੇ ਹਨ।

ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਇਸ ਖੇਤਰ ਵੱਲ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਛੋਟੇ ਸ਼ਹਿਰਾਂ ਤੇ ਪਿੰਡਾਂ ਦੀਆਂ ਔਰਤਾਂ ਨੂੰ ਇਹ ਦੱਸਿਆ ਜਾਵੇ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਦਾ ਉਹਨਾਂ ਨੂੰ ਕਿਵੇ ਲਾਭ ਮਿਲ ਸਕਦਾ ਹੈ ਅਤੇ ਇਹ ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਵੱਖ—ਵੱਖ ਪੱਖਾਂ ਨੂੰ ਸੁਖਾਲਾ ਬਣਾ ਰਹੀ ਹੈ । ਅੱਜ ਇਸ ਦੀਆਂ ਉਦਾਹਣਾ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ, ਜਿਵੇਂ ਅਲੈਕਸਾ, ਖੁਦ ਚਲੱਣ ਵਾਲੀ ਕਾਰ ਅਤੇ ਗਾ੍ਰਹਕਾਂ ਦੀ ਰੁੱਚੀ ਅਨੁਸਾਰ ਇਸ਼ਤਿਹਾਰ ਆਦਿ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਤਕਨੀਕਾਂ ਰਾਹੀਂ ਹੀ ਦੇਖਣ ਨੂੰ ਮਿਲਦੇ ਹਨ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੇਰਥ ਨੇ ਕਿਹਾ ਕਿ ਅੰਕੜਿਆਂ ਦੇ ਮੁਤਾਬਿਕ ਵਿਗਿਆਨ,ਤਕਨਾਲੌਜੀ, ਇੰਜੀਨੀਅਰਿੰਗ ਅਦੇ ਗਣਿਤ ਦੇ ਖੇਤਰ ਵਿਚ ਵਿਸ਼ਵ ਪੱਧਰ ਤੇ ਔਰਤਾਂ ਦੀ ਸਹਿਭਾਗਤਾ ਬਹੁਤ ਘੱਟ ਹੈ ਪਰ ਦਵਾਈਆਂ ਅਤੇ ਜੀਵ—ਵਿਗਿਆਨ ਦੇ ਖੇਤਰ ਵਿਚ ਔਰਤਾਂ ਦਾ ਕੰਮ ਬਹੁਤ ਸ਼ਲਾਘਾਯੋਗ ਹੈ। ਇਸ ਤੋਂ ਇਲਾਵਾ ਇੰਜੀਨੀਅਰਿੰਗ ਗਣਿਤ ਅਤੇ ਕੰਪਿਊੱਟਰ ਵਿਗਿਆਨ ਸਿਰਫ਼ ਆਦਮੀਆਂ ਨਾਲ ਸਬੰਧਤ ਸਮਝਿਆ ਜਾਂਦਾ ਰਿਹਾ ਹੈ । ਤਕਨਾਲੌਜੀ ਅਤੇ ਮੈਨੇਜਮੈਂਟ ਦੇ ਖੇਤਰਾਂ ਵਿਚ ਔਰਤਾਂ ਦੀ ਸਹਿਭਾਗਤਾ ਵੱਡੇ ਪੱਧਰ ਤੇ ਦੇਖੀ ਜਾ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਕੰਮਕਾਜੀ ਖੇਤਰਾਂ ਵਿਚ ਭੂਮਿਕਾ ਨਿਭਾਉਣ ਦੇ ਨਾਲ ਔਰਤਾਂ ਬੱਚਿਆਂ ਅਤੇ ਪਰਿਵਾਰਕ ਜ਼ਿੱਮੇਵਾਰੀਆਂ ਵੀ ਬਹੁਤ ਚੰਗੇ ਤਰੀਕੇ ਨਾਲ ਨਿਭਾਉਂਦੀਆਂ ਹਨ।

ਇਸ ਮੌਕੇ ਤੇ ਹਾਜ਼ਰ ਨੌਜਵਾਨ ਵਿਗਿਆਨੀ ਖੁਸ਼ੀ ਸ਼ਰਮਾ ਨੇ ਆਪਣੀ ਖੋਜ ਯਾਤਰਾ ਬਾਰੇ ਦੱਸਿਆ ਕਿ ਕਿਵੇ ਸਕੂਲ ਅਤੇ ਘਰ ਦੇ ਮਾਹੌਲ ਨੇ ਉਸ ਨੂੰ ਵਿਗਿਆਨ ਦੇ ਪ੍ਰਤੀ ਨਵੀਂ ਸੋਚ ਵੱਲ ਉਤਸ਼ਹਿਤ ਕੀਤਾ । ਉਸ ਨੇ ਕਿਹਾ ਕਿ ਸਾਇੰਸ ਸਿਟੀ ਵਰਗੇ ਅਦਾਰੇ ਵਿਗਿਆਨ ਦੀ ਸੂਝ ਸਮਝ ਅਤੇ ਉਸ ਵਰਗੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਉਸ ਨੇ ਦੱਸਿਆ ਕਿ ਮੇਰੇ ਪੇਪਰਾਂ ਤੋਂ ਬਾਅਦ ਇਕ ਦਮ ਭਾਰਤ ਵਿਚ ਲਾਕਡਾਉਨ ਹੋ ਗਿਆ। ਕਿਵੇਂ ਇਕ ਵਾਈਰਸ ਇਹਨਾਂ ਖਤਰਨਾਕ ਹੋ ਸਕਦਾ ਹੈ, ਜਿਸ ਨਾਲ ਸਾਰੀ ਮਨੁੱਖਤਾ ਗੋਡਿਆਂ ਦੇ ਭਾਰ ਆ ਗਈ ਤੇ ਕਿਵੇਂ ਮੈਂ ਇਸ ਵਿਚ ਆਪਣਾ ਯੋਗਦਾਨ ਪਾ ਸਕਦੀ ਸੀ। ਮੇਰੇ ਉਤਸੁਕਤਾ ਤੇ ਦਿਲਚਸਪੀ ਨੇ ਮੈਨੂੰ ਕੋਵਿਡ—19 ਪਿੱਛੇ ਕੰਮ ਕਰਦੇ ਵਿਗਿਆਨ ਬਾਰੇ ਸੋਚਣ ਦਾ ਮੌਕਾ ਦਿੱਤਾ। ਉਸ ਸਮੇਂ ਇਸ ਵਰਤਾਰੇ ਨੂੰ ਸਮਝਣ ਲਈ ਮੈਂ ਕਈ—ਕਈ ਘੰਟੇ ਦਾ ਸਮਾਂ ਦਿੱਤਾ ਤਾਂ ਜੋ ਅਸੀਂ ਇਸ ਖਤਰਨਾਕ ਵਾਈਰਸ *ਤੇ ਕਾਬੂ ਪਾ ਸਕੀਏ। ਇਸ ਮੌਕੇ ਖੁਸ਼ੀ ਨੇ ਉਸ ਵਲੋਂ ਤਿਆਰ ਕੋਵਿਡ ਦਾ ਗਣਿਤ ਅਧਾਰਤ ਮਾਡਲ ਦਿਖਾਇਆ।ਇਹ ਮਾਡਲ ਇਹ ਹਰੇਕ ਦੇਸ਼, ਹਰੇਕ ਸ਼ਹਿਰ ਤੇ ਖਿੱਤੇ ਲਈ ਕੰਮ ਕਰ ਸਕਦਾ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਦੱਸਿਆ ਕਿਵੇ ਕੋਵਿਡ—19 ਦੀ ਮਹਾਮਾਰੀ ਦੌਰਾਨ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਜਿਵੇਂ ਕਿ ਵਾਈਰਸ ਦੀ ਅਗਾਊ ਜਾਣਕਾਰੀ, ਟੈਸਟਿੰਗ ਲਈ ਅਤਿ—ਅਧੁਨਿਕ ਤਕਨੀਕਾਂ ਤਿਆਰ ਕਰਨ ਅਤੇ ਫ਼ਿਰ ਅਖੀਰ ਤੇ ਵੈਕਸਿਨ ਬਣਾਉਣ ਵਿਚ ਔਰਤਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ।

ਵੈਬਨਾਰ ਦੇ ਅਖੀਰ ਵਿਚ ਸਾਇੰਸ ਸਿਟੀ ਦੀ ਵਿਗਿਆਨੀ ਡਾ. ਲਵਲੀਨ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਕੁੜੀਆਂ ਅਤੇ ਔਰਤਾਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਮਹੱਹਤਾ ਨੂੰ ਦੱਸਣ ਅਤੇ ਲਿੰਗ ਬਰਾਬਰਤਾ ਲਿਆਉਣ ਦੇ ਆਸ਼ੇ ਨਾਲ ਹਰ ਸਾਲ ਕੌਮਾਂਤਰੀ ਪੱਧਰ ਤੇ “ ਕੁੜੀਆਂ ਅਤੇ ਔਰਤਾਂ ਦੀ ਵਿਗਿਆਨ ਦੇ ਖੇਤਰ ਨੂੰ ਦੇਣ” ਦਾ ਦਿਵਸ 11 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਉਸ ਨੇ ਦੱਸਿਆ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਦੀਆਂ ਪੰਜ ਸੰਸਥਾਵਾਂ ਚੋਂ ਤਿੰਨ ਦੀਆਂ ਮੁੱਖੀ ਔਰਤਾਂ ਹਨ। ਇਸ ਤੋਂ ਇਲਾਵਾ ਭਾਰਤ ਦੇ ਤਿੰਨ ਪ੍ਰਮੁੱਖ ਵਿਗਿਆਨ ਕੇਂਦਰਾਂ ਵਿਚੋਂ ਇਕ ਦੀ ਮੁਖੀ ਵੀ ਔਰਤ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਤੇ ਵੀ ਔਰਤ ਹੀ ਕੰਮ ਕਰ ਰਹੀ ਹੈ।