ਚੰਡੀਗੜ੍ਹ। ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਬਾਰਾਤ ਲੈ ਕੇ ਆਏ ਲਾੜੇ ਨੂੰ ਉਸ ਵੇੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਲਾੜੇ ਦੀ ਕਥਿਤ ਪ੍ਰੇਮਿਕਾ ਮੌਕੇ ਉਤੇ ਪਹੁੰਚ ਗਈ ਤੇ ਵਿਆਹ ਦੇ ਮੌਕੇ ਉਤੇ ਭੜਥੂ ਪਾ ਦਿੱਤਾ।

ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਦਾ ਰਹਿਣ ਵਾਲਾ ਬੇਅੰਤ ਸਿੰਘ ਅੱਜ ਮੋਹਾਲੀ ਵਿਖੇ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇੇ ਕੁੜੀ ਵਾਲਿਆਂ ਦੇ ਵਿਹੜੇ ਪਹੁੰਚਿਆ ਤਾਂ ਉਸ ਦਾ ਪਿੱਛਾ ਕਰਦੀ ਹੋਈ ਉਸ ਦੀ ਕਥਿਤ ਪ੍ਰੇਮਿਕਾ ਰੇਨੂੰ ਮੌਕੇ ‘ਤੇ ਪਹੁੰਚ ਗਈ ਅਤੇ ਵਿਆਹ ਵਾਲੀ ਥਾਂ ‘ਤੇ ਭੜਥੂ ਪਾ ਦਿੱਤਾ ਤੇ ਵਿਆਹ ਰੁਕਵਾ ਦਿੱਤਾ।

ਪਟਿਆਲਾ ਦੀ ਰਹਿਣ ਵਾਲੀ ਰੇਨੂੰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਫ਼ਤਹਿਗੜ੍ਹ ਦੇ ਰਹਿਣ ਵਾਲੇ ਬੇਅੰਤ ਸਿੰਘ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਬੇਅੰਤ ਸਿੰਘ ਉਸ ਨੂੰ ਅਣਦੇਖਿਆਂ ਕਰ ਰਿਹਾ ਸੀ, ਜਿਸ ਤੇ ਉਸ ਨੂੰ ਸ਼ੱਕ ਹੋਇਆ ਤਾਂ ਉਸ ਵੱਲੋਂ ਪੜਤਾਲ ਕੀਤੀ ਗਈ ਅਤੇ ਪਿੱਛਾ ਕਰਦੇ ਹੋਏ ਉਹ ਵਿਆਹ ਵਾਲੀ ਥਾਂ ‘ਤੇ ਪਹੁੰਚ ਗਈ।

ਦੂਸਰੇ ਪਾਸੇ ਬੇਅੰਤ ਸਿੰਘ ਦਾ ਕਹਿਣਾ ਹੈ ਕਿ ਰੇਨੂੰ ਨਾਲ ਉਹ ਪਿਛਲੇ 4 ਸਾਲਾਂ ਤੋਂ ਲਿਵ ਇਨ ਰਿਲੇਸ਼ਨ ਵਿਚ ਰਹਿ ਰਿਹਾ ਸੀ। ਪਰੰਤੂ ਜਦੋਂ ਉਸ ਨੂੰ ਰੇਨੂ ਦੇ ਪਿਛਲੇ ਵਿਆਹ ਬਾਰੇ ਪਤਾ ਲੱਗਾ ਕਿ ਰੇਨੂੰ ਦਾ ਆਪਣੇ ਪੁਰਾਣੇ ਪਤੀ ਨਾਲ ਤਲਾਕ ਨਹੀਂ ਹੋਇਆ ਤਾਂ ਉਹ ਇਸ ਤੋਂ ਅਲੱਗ ਹੋ ਗਿਆ। ਉਸ ਨੇ ਕਿਹਾ ਕਿ ਰੇਨੂੰ ਨੇ ਆਪਣੇ ਤਲਾਕ ਦੀ ਗੱਲ ਉਸ ਤੋਂ ਛੁਪਾਈ ਹੋਈ ਸੀ।
ਬੇਅੰਤ ਸਿੰਘ ਜਿਸ ਲੜਕੀ ਨਾਲ ਵਿਆਹ ਕਰਨ ਲਈ ਬਰਾਤ ਲੈ ਕੇ ਮੁਹਾਲੀ ਪਹੁੰਚਿਆ ਸੀ, ਜਦੋਂ ਇਸ ਸਾਰੀ ਘਟਨਾ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਪੁਲਿਸ ਨੂੰ ਇਕ ਦਰਖਾਸਤ ਦਿੱਤੀ ਹੈ ਕਿ ਉਹ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp :Telegram