ਦੁਨੀਆਂ ਤੇ ਹਰ ਇਨਸਾਨ ਆਪਣੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖਦਾ ਹੈ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵੀ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੀਆਂ ਲੜਕੀਆਂ ਨੂੰ ਦਹੇਜ ਦੀ ਖਾਤਰ ਮਾਰ ਦਿੱਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਪੜ੍ਹੇ-ਲਿਖੇ ਨੌਜਵਾਨਾਂ ਵੱਲੋਂ ਅਜਿਹੀਆਂ ਦਹੇਜ ਵਰਗੀਆਂ ਲਾਹਨਤਾਂ ਨੂੰ ਖਤਮ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ।

ਕਰੋਨਾ ਦੇ ਦੌਰ ਵਿੱਚ ਜਿੱਥੇ ਕਈ ਨੌਜਵਾਨਾਂ ਵੱਲੋਂ ਸਾਦਗੀ ਦੇ ਨਾਲ ਵਿਆਹ ਕਰਵਾਏ ਗਏ ਹਨ ਅਤੇ ਚਰਚਾ ਦਾ ਵਿਸ਼ਾ ਬਣੇ ਹਨ। ਉਥੇ ਹੀ ਕੁਝ ਨੌਜਵਾਨਾਂ ਵੱਲੋਂ ਆਪਣੇ ਵਿਆਹ ਤੇ ਇਹਨਾ ਪਲਾਂ ਨੂੰ ਯਾਦਗਾਰੀ ਬਣਾਉਣ ਦੇ ਲਈ ਕੁਝ ਵੱਖਰਾ ਤਰੀਕਾ ਅਪਣਾਇਆ ਜਾਂਦਾ ਹੈ ਜਿਸ ਕਾਰਨ ਅਜਿਹੇ ਵਿਆਹ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।

ਹੁਣ ਇੱਥੇ ਲਾੜਾ ਗੱਡੀ ਨੂੰ ਛੱਡ ਕੇ ਜੇ ਸੀ ਬੀ ਤੇ ਬਰਾਤ ਲੈ ਕੇ ਪਹੁੰਚੇ ਹੈ ਜਿਸ ਦੀ ਵੀਡੀਓ ਵਾਇਰਲ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਲਾੜਾ ਬਣ ਕੇ ਆਪਣੀ ਬਰਾਤ ਵਿਚ ਜੇ ਸੀ ਬੀ ਮਸ਼ੀਨ ਤੇ ਵਿਹਾਉਣ ਵਾਸਤੇ ਗਿਆ ਹੈ। ਇਸ ਵਿਆਹ ਦੀ ਵੀਡੀਓ ਜਿੱਥੇ ਸਭ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਥੇ ਹੀ ਲੋਕਾਂ ਵੱਲੋਂ ਇਸ ਵਿਆਹ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ।

ਦੱਸ ਦਈਏ ਕਿ ਕੇਯੂਰ ਪਟੇਲ ਨਾਂ ਦਾ ਲੜਕਾ ਆਪਣੀ ਲਾੜੀ ਨੂੰ ਵਿਆਹੁਣ ਵਾਸਤੇ ਜਿੱਥੇ ਫੁੱਲਾਂ ਵਾਲੀ ਗੱਡੀ ਨਹੀਂ ਸਗੋਂ ਜੇ ਸੀ ਬੀ ਮਸ਼ੀਨ ਲੈ ਕੇ ਗਿਆ ਹੈ। ਇਸ ਉਪਰ ਇਕ ਸੋਫਾ ਲਗਾਇਆ ਹੋਇਆ ਸੀ ਜਿਸ ਤੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਜਿੱਥੇ ਨੌਜਵਾਨ ਵੱਲੋਂ ਘੋੜੀ ਤੇ ਬਰਾਤ ਨਾ ਲਿਜਾ ਕੇ ਇਸ ਤਰਾਂ ਢੋਲ ਦੀ ਤਾਲ ਤੇ ਨੱਚਦਾ ਗਾਉਂਦਾ ਹੋਇਆ ਜੇ ਸੀ ਬੀ ਮਸ਼ੀਨ ਤੇ ਬੈਠ ਕੇ ਆਇਆ ਹੈ ਅਤੇ ਸੈਲਫੀਆਂ ਲਈਆਂ ਗਈਆਂ ਹਨ।

ਫਿਰ ਆਲੇ ਦੁਆਲੇ ਦੇ ਪਿੰਡਾਂ ਵਿੱਚ ਇਸ ਵਿਆਹ ਨੂੰ ਲੈ ਕੇ ਚਰਚਾ ਹੈ ਅਤੇ ਲੋਕਾਂ ਵੱਲੋਂ ਇਸ ਵਿਆਹ ਦੀ ਪ੍ਰਸੰਸਾ ਵੀ ਕੀਤੀ ਜਾ ਰਹੀ ਹੈ। ਜੇਸੀਬੀ ਨੂੰ ਜਿਥੇ ਨੌਜਵਾਨ ਵੱਲੋਂ ਫੁੱਲਾਂ ਨਾਲ ਸਜਾਇਆ ਗਿਆ ਸੀ ਉੱਥੇ ਹੀ ਮੰਡਪ ਨੂੰ ਵੀ ਬੇਹੱਦ ਖੂਬਸੂਰਤ ਸਜਾਇਆ ਗਿਆ।