ਨਵੀਂ ਦਿੱਲੀ . ਲੌਕਡਾਊਨ ਨੂੰ ਦੇਖਦਿਆਂ ਭਾਰਤੀ ਜੀਵਨ ਬੀਮਾ ਨਿਗਮ ਨੇ ਕਿਹਾ ਕਿ ਮੈਚਿਓਰਟੀ ਕਲੇਮ ਲੈਣ ਲਈ ਹੁਣ ਗਾਹਕਾਂ ਨੂੰ LIC ਦੀ ਬ੍ਰਾਂਚ ਆਉਣ ਦੀ ਲੋੜ ਨਹੀਂ ਹੋਵੇਗੀ। ਹੁਣ ਉਹ ਘਰ ਬੈਠੇ ਹੀ ਇਸ ਲਈ ਬਿਨੈ ਕਰ ਸਕਣਗੇ। LIC ਮੁਤਾਬਕ ਇਸ ਲਈ ਪਾਲਿਸੀਧਾਰਕ ਨੂੰ ਪਾਲਿਸੀ, KYC, ਡਿਸਚਾਰਜ ਫਾਰਮ ਤੇ ਹੋਰ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਈਮੇਲ ਜ਼ਰੀਏ ਸਬੰਧਤ ਬਰਾਂਚ ਨੂੰ ਭੇਜਣਾ ਹੋਵੇਗਾ। ਇਹ ਸੁਵਿਧਾ 30 ਜੂਨ ਤਕ ਦਿੱਤੀ ਗਈ ਹੈ। LIC ਵੈਬਸਾਇਟ ਮੁਤਾਬਕ ਪਾਲਿਸੀਧਾਰਕ ਨੂੰ ਈਮੇਲ ਜ਼ਰੀਏ ਮੈਚਿਓਰਟੀ ਜਾਂ ਹੋਰ ਕਲੇਮ ਲਈ ਅਰਜ਼ੀ ਭੇਜਣੀ ਪਏਗੀ। ਇਹ ਮੇਲ bo@licindia.com ‘ਤੇ ਭੇਜਣੀ ਹੋਵੇਗੀ।

ਬ੍ਰਾਂਚ ਕੋਡ ਦੀ ਥਾਂ ਤਹਾਨੂੰ ਆਪਣੀ ਬਰਾਂਚ ਦਾ ਕੋਡ ਭਰਨਾ ਪਵੇਗਾ। ਉਦਾਹਰਨ ਲਈ ਜੇਕਰ ਤੁਹਾਡੀ ਬਰਾਂਚ ਦਾ ਕੋਡ 798 ਹੈ ਤਾਂ ਇਹ ਮੇਲ bo798@licindia.com ‘ਤੇ ਭੇਜਣੀ ਹੋਵੇਗੀ। ਸਕੈਨ ਕੀਤੇ ਦਸਤਾਵੇਜ਼ਾਂ ਦਾ ਸਾਇਜ਼ 5 MB ਤੋਂ ਜ਼ਿਆਦਾ ਨਾ ਹੋਵੇ। ਸਕੈਨ ਕੀਤੇ ਦਸਤਾਵੇਜ਼ JPEG PEx PDF ਫਾਰਮੈਟ ਚ ਹੋਣੇ ਚਾਹੀਦੇ ਹਨ। ਇਸ ਈਮੇਲ ਆਈਡੀ ਦੀ ਵਰਤੋਂ ਸਿਰਫ਼ ਕਲੇਮ ਰਿਕੁਐਸਟ ਭੇਜਣ ਲਈ ਹੀ ਕੀਤੀ ਜਾਣੀ ਹੈ। LIC ਮੁਤਾਬਕ ਈਮੇਲ ਦਾ ਸਬਜੈਕਟ ਪਾਲਿਸੀ ਨੰਬਰ ਹੋਵੇਗਾ। ਇਸ ਸੁਵਿਧਾ ਦਾ ਲਾਭ ਉਹੀ ਲੋਕ ਲੈ ਸਕਦੇ ਹਨ ਜਿੰਨ੍ਹਾਂ ਦੀ ਪਾਲਿਸੀ ਮੌਚਿਓਰ ਹੋ ਗਈ ਹੈ। ਸਾਰੇ ਪ੍ਰੀਮੀਅਮਾਂ ਦਾ ਭੁਗਤਾਨ ਸਹੀ ਕੀਤਾ ਹੋਵੇ। ਜ਼ਿਆਦਾ ਜਾਣਕਾਰੀ ਲਈ ਤੁਸੀਂ LIC ਦੇ ਹੈਲਪ ਨੰਬਰ 022 6827 6827 ਤੇ ਕਾਲ ਕਰ ਸਕਦੇ ਹੋ ਜਾਂ ਆਫੀਸ਼ੀਅਲ ਵੈਬਸਾਇਟ ਤੇ ਜਾ ਸਕਦੇ ਹੋ।