ਜਲੰਧਰ, 12 ਅਕਤੂਬਰ | ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਕੁੱਲੜ ਪੀਜਾ ਕੱਪਲ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤੀ ਗਈ ਤਨੀਸ਼ਾ ਵਰਮਾ ਨੂੰ ਰਾਹਤ ਦੇ ਦਿੱਤੀ ਹੈ। ਵਕੀਲ ਦੇ ਮੁਤਾਬਿਕ ਲਗਾਈ ਗਈ ਜਮਾਨਤ ਦੀ ਅਰਜ਼ੀ ਤੇ ਦੋਨਾਂ ਧੀਰਾਂ ਦੀ ਬਹਿਸ ਸੁਣਨ ਦੇ ਬਾਅਦ ਅਦਾਲਤ ਨੇ ਤਨੀਸ਼ਾ ਦੀ ਜਮਾਨਤ ਦੀ ਅਰਜ਼ੀ ਨੂੰ ਮਨਜੂਰ ਕਰ ਲਿਆ।

20 ਸਤੰਬਰ ਨੂੰ ਤਨੀਸ਼ਾ ਦੇ ਖਿਲਾਫ ਥਾਣਾ ਪੁਲਿਸ ਡਿਵੀਜ਼ਨ ਨੰਬਰ 4 ‘ਚ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।