ਜਲੰਧਰ, 20 ਜਨਵਰੀ | ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਲੰਬੇ ਸਮੇਂ ਤੋਂ ਵਿਵਾਦਾਂ ‘ਚ ਘਿਰੇ ਇਸ ਜੋੜੇ ਨੇ ਹੁਣ ਭਾਰਤ ਛੱਡਣ ਦਾ ਫੈਸਲਾ ਕੀਤਾ ਹੈ। ਚਰਚਾ ਹੈ ਕਿ ਕੁੱਲ੍ਹੜ ਪੀਜ਼ਾ ਜੋੜਾ ਸਹਿਜ ਅਰੋੜਾ ਅਤੇ ਰੂਪ ਅਰੋੜਾ ਆਪਣੇ ਬੇਟੇ ਨਾਲ ਪੰਜਾਬ (ਭਾਰਤ) ਛੱਡ ਕੇ ਇੰਗਲੈਂਡ ਚਲੇ ਹਨ। ਪਿਛਲੇ ਕੁਝ ਮਹੀਨਿਆਂ ‘ਚ ਇਸ ਜੋੜੇ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।
ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ-ਦੂਜੇ ਨੂੰ ਅਨਫਾਲੋਅ ਕਰ ਦਿੱਤਾ ਸੀ। ਸ਼ਹਿਰ ‘ਚ ਦੋਵਾਂ ਵਿਚਾਲੇ ਤਲਾਕ ਦੀ ਗੱਲ ਚੱਲ ਰਹੀ ਸੀ। ਹਾਲਾਂਕਿ ਹੁਣ ਇਹ ਦੋਵੇਂ ਆਪਣੇ ਬੱਚੇ ਦੇ ਨਾਲ ਯੂਕੇ ਜਾਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਇਸ ਜੋੜੇ ਵੱਲੋਂ ਸਾਂਝੀ ਕੀਤੀ ਗਈ ਸੀ ਪਰ ਬਾਅਦ ‘ਚ ਖਾਤੇ ਨੂੰ ਰਿਕਵਰ ਕਰ ਲਿਆ ਗਿਆ ਸੀ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)