ਚੰਡੀਗੜ੍ਹ | ਪੰਜਾਬ ਕੈਬਨਿਟ ਦਾ ਕੱਲ੍ਹ ਸ਼ਾਮ 5 ਵਜੇ ਵਿਸਥਾਰ ਹੋਵੇਗਾ। 6 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਦੋ ਵਾਰ ਵਿਧਾਇਕ ਬਣਿਆ ਦੇ ਨਾਲ 4 ਹੋਰ ਵਿਧਾਇਕਾਂ ਨੂੰ ਐਡਜਸਟ ਕੀਤਾ ਜਾਵੇਗਾ।

ਅਮਨ ਅਰੋੜਾ, ਪ੍ਰੋ ਬਲਜਿੰਦਰ ਕੌਰ, ਪ੍ਰੋ ਬੁੱਧਰਾਮ ਤੇ ਸਰਬਜੀਤ ਕੌਰ ਮਾਣੂਕੇ ਦਾ ਨਾਂ ਅੱਗੇ ਹੈ। ਪਹਿਲਾਂ ਡਾ. ਇੰਦਰਬੀਰ ਸਿੰਘ ਨਿੱਜਰ, ਦਲੀਪ ਸਿੰਘ ਗਰੇਵਾਲ ਤੇ ਨਾਲਾ ਮਿੱਤਲ ਦਾ ਦੱਸਿਆ ਜਾ ਰਿਹਾ ਸੀ। ਹੁਣ ਮੰਤਰੀਆਂ ਵਾਲੀ ਲਿਸਟ ਵਿਚ ਅਨਮੋਲ ਗਗਨ ਮਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਨੂੰ ਵੀ ਮੰਤਰੀ ਬਣਾਇਆ ਜਾ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਮੰਤਰੀ ਦੇ ਨਾਂ ਫਾਈਨਲ ਕਰ ਦਿੱਤੇ ਹਨ। ਰਾਜਪਾਲ ਤੋਂ ਸਹੁੰ ਚੁੱਕਣ ਦਾ ਸਮਾਂ ਲੈਣ ਲਈ ਵੀ ਕਹਿ ਦਿੱਤਾ ਹੈ।

ਨਵੇਂ ਮੰਤਰੀਆਂ ਦੇ ਨਾਲ ਕਈ ਵਿਧਾਇਕ ਐਡਜਸਟ ਕੀਤੇ ਜਾਣਗੇ। ਉਹ ਮੰਤਰੀਆਂ ਨਾਲ ਸਲਾਹ-ਮਸ਼ਵਰਾ ਤੇ ਹੋਰ ਕੰਮ ਦੇਖਣਗੇ।