ਨਵੀਂ ਦਿੱਲੀ | ਜੇਕਰ ਤੁਸੀਂ ਹੁਣ ਤੱਕ ਕੋਰੋਨਾ ਵੈਕਸੀਨ ਨਹੀਂ ਲਗਵਾਈ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਦੇਸ਼ ‘ਚ ਵੈਕਸੀਨ ਦੀਆਂ ਪੇਸ਼ ਆ ਰਹੀਆਂ ਦਿੱਕਤਾਂ ਵਿਚਾਲੇ ਪੀਐਮ ਮੋਦੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ।
ਪੀਐਮ ਨੇ ਕਿਹਾ ਹੈ ਕਿ ਸੋਮਵਾਰ 21 ਜੂਨ ਤੋਂ ਮੁਲਕ ਦੇ ਹਰ ਸੂਬੇ ਵਿੱਚ 18 ਤੋਂ ਜਿਆਦਾ ਉਮਰ ਵਾਲਿਆਂ ਨੂੰ ਮੁਫਤ ਕੋਰੋਨਾ ਟੀਕਾ ਲਗਾਇਆ ਜਾਵੇਗਾ। ਸਾਰਾ ਖਰਚਾ ਕੇਂਦਰ ਸਰਕਾਰ ਚੁੱਕੇਗੀ। ਸੂਬਾ ਸਰਕਾਰਾਂ ਨੂੰ ਮੁਫਤ ਟੀਕਾ ਦਿੱਤਾ ਜਾਵੇਗਾ।
ਕਿਸੇ ਵੀ ਸੂਬਾ ਸਰਕਾਰ ਨੂੰ ਕੋਰੋਨਾ ਟੀਕੇ ਉੱਤੇ ਕੁਝ ਨਹੀਂ ਖਰਚਣਾ ਪਵੇਗਾ। ਕੇਂਦਰ ਸਰਕਾਰ ਸਾਰਿਆਂ ਨੂੰ ਟੀਕੇ ਖਰੀਦ ਕੇ ਦੇਵੇਗੀ। ਲਗਵਾਉਣ ਦੀ ਜੁੰਮੇਵਾਰੀ ਸੂਬਾ ਸਰਕਾਰਾਂ ਦੀ ਹੋਵੇਗੀ।
ਪੀਐਮ ਨੇ ਕਿਹਾ ਕਿ ਮੁਲਕ ਵਿੱਚ ਹੁਣ ਤੱਕ 25 ਫੀਸਦੀ ਟੀਕਾਕਰਣ ਹੋ ਚੁੱਕਿਆ ਹੈ। ਪ੍ਰਾਈਵੇਟ ਹਸਪਤਾਲ ਵੀ ਟੀਕੇ ਲਗਾ ਸਕਣਗੇ। ਉਹ ਟੀਕੇ ਦੀ ਕੀਮਤ ਤੋਂ ਬਾਅਦ 150 ਰੁਪਏ ਜਿਆਦਾ ਲੈਣਗੇ।
ਪੀਐਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਟੀਕੇ ਲਗਵਾਉਣ ਅਤੇ ਇਸ ਪ੍ਰਤੀ ਅਫਵਾਹਾਂ ਨਾ ਫੈਲਾਉਣ।