ਸਸੁਰਾਲ ਵਾਲੇ ਇਲਾਜ਼ ਲਈ ਨਸ਼ਾ ਛੁਡਾਓ ਕੇਂਦਰ ਲੈ ਗਏ
ਫਿਰੋਜਪੁਰ. ਨਸ਼ੇ ਕਿਸ ਤਰਾਂ ਪੰਜਾਬ ਦੇ ਨੋਜਵਾਨਾਂ ਦੇ ਨਾਲ-ਨਾਲ ਧੀਆਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਇਸਦੀ ਤਾਜਾ ਉਦਾਹਰਨ ਫਿਰੋਜਪੁਰ ਵਿੱਚ ਦੇਖਣ ਲਈ ਮਿਲੀ ਹੈ। ਜਿੱਥੇ ਇਕ ਪਰਿਵਾਰ ਨੇ ਆਪਣੇ ਮੁੰਡੇ ਦਾ ਵਿਆਹ ਬੜੇ ਹੀ ਸ਼ੋਕ ਨਾਲ ਕੀਤਾ ਸੀ। ਪਰ ਵਿਆਹ ਦੇ ਪਹਿਲੇ ਹੀ ਦਿਨ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਤੇ ਪਾਣੀ ਫਿਰ ਗਿਆ ਜਦੋਂ ਦੁਲਹਨ ਨੇ ਆਪਣੀ ਨਸ਼ੇ ਦੀ ਲੱਤ ਪੂਰੀ ਕਰਨ ਲਈ ਚਿੱਟੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੰਗ ਪੂਰੀ ਹੁੰਦੀ ਨਾ ਵੇਖ ਦੁਲਹਨ ਨੇ ਬਹੁਤ ਹੰਗਾਮਾ ਕੀਤਾ। ਆਪਣਾ ਚੂੜਾ ਉਤਾਰ ਕੇ ਸੁੱਟ ਦਿੱਤਾ ਅਤੇ ਚੀਕਾਂ ਮਾਰਨ ਲੱਗ ਪਈ।
ਇਹ ਦੇਖ ਕੇ ਦੁਲਹਨ ਦੇ ਸੱਸ ਤੇ ਸਸੁਰ ਉਸਨੂੰ ਨਸ਼ਾ ਛੁਡਾਓ ਕੇਂਦਰ ਵਿੱਚ ਲੈ ਗਏ। ਜਿੱਥੇ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਲਿੱਖ ਕੇ ਦੇ ਦਿਉ ਕਿ ਇਹ ਨਸ਼ਾ ਕਰਦੀ ਹੈ ਤਾਂ ਜੋ ਉਹ ਇਹ ਵਿਆਹ ਨੂੰ ਤੁੜਵਾ ਸੱਕਣ। ਡਾਕਟਰ ਦੇ ਕਾਫੀ ਸਮਝਾਉਣ ਤੋਂ ਬਾਅਦ ਉਹ ਦੁਲਹਨ ਦਾ ਇਲਾਜ਼ ਕਰਵਾਉਣ ਲਈ ਰਾਜ਼ੀ ਹੋ ਗਏ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।