<p><strong>ਲੁਧਿਆਣਾ&comma; 30 ਜਨਵਰੀ &vert;<&sol;strong> ਫਿਰੋਜ਼ਪੁਰ ਰੋਡ &&num;8216&semi;ਤੇ ਦੇਰ ਰਾਤ ਇੱਕ ਤੇਜ਼ ਰਫਤਾਰ ਜੇਟਾ ਕਾਰ ਬੇਕਾਬੂ ਹੋ ਗਈ। ਕਾਰ ਦਾ ਗੇਅਰ ਫੱਸ ਗਿਆ&comma; ਜਿਸ ਕਾਰਨ ਇਹ ਪਹਿਲਾਂ ਆਈ-20 ਕਾਰ ਨਾਲ ਟਕਰਾ ਗਈ&comma; ਫਿਰ ਡਿਵਾਈਡਰ ਪਾਰ ਕਰ ਕੇ ਦੋ ਥਾਰ ਅਤੇ ਇੱਕ ਫਾਰਚੂਨਰ ਨਾਲ ਟਕਰਾ ਗਈ। ਹਾਦਸੇ ਵਿਚ ਕੁੱਲ 4 ਕਾਰਾਂ ਨੁਕਸਾਨੀਆਂ ਗਈਆਂ। ਸਾਰੀਆਂ ਕਾਰਾਂ ਲਗਜ਼ਰੀ ਕਾਰਾਂ ਹਨ। ਇਹ ਹਾਦਸਾ ਗ੍ਰੈਂਡ ਵਾਕ ਮਾਲ ਦੇ ਬਾਹਰ ਵਾਪਰਿਆ।<&sol;p>&NewLine;<p>ਕਾਰ ਚਾਲਕ ਮੌਕੇ &&num;8216&semi;ਤੇ ਇਕ ਦੂਜੇ &&num;8216&semi;ਤੇ ਦੋਸ਼ ਲਗਾਉਂਦੇ ਰਹੇ। ਦੂਜੀਆਂ ਕਾਰਾਂ ਦੇ ਡਰਾਈਵਰਾਂ ਨੇ ਵੀ ਫਾਕਸਵੈਗਨ ਕਾਰ ਚਾਲਕ ਦੀ ਕੁੱਟਮਾਰ ਕੀਤੀ&comma; ਜਿਸ ਕਾਰਨ ਉਹ ਜ਼ਖਮੀ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਪਤਾ ਲੱਗਾ ਹੈ ਕਿ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ &&num;8216&semi;ਤੇ ਥਾਣਾ ਸਰਾਭਾ ਨਗਰ ਅਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ &&num;8216&semi;ਤੇ ਪਹੁੰਚ ਗਈ।<&sol;p>&NewLine;<p>ਫਾਕਸਵੈਗਨ ਕਾਰ ਚਾਲਕ ਦੇ ਪਿਤਾ ਜੈਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਿਸੇ ਕੰਮ ਲਈ ਜਾ ਰਿਹਾ ਸੀ। ਅਚਾਨਕ ਕਾਰ ਦਾ ਗੇਅਰ ਫਸ ਗਿਆ ਅਤੇ ਉਸ ਨੇ ਬ੍ਰੇਕ ਲਗਾ ਦਿੱਤੀ&comma; ਜਿਸ ਕਾਰਨ ਕਾਰ ਨੂੰ ਅਚਾਨਕ ਰੋਕਣਾ ਪਿਆ। ਕਾਰ ਦੀ ਰਫਤਾਰ 80 ਦੇ ਕਰੀਬ ਸੀ&comma; ਜਿਸ ਕਾਰਨ ਕਈ ਵਾਹਨ ਆਪਸ ਵਿਚ ਟਕਰਾ ਗਏ&comma; ਜਿਸ ਤੋਂ ਬਾਅਦ ਹੋਰ ਕਾਰ ਚਾਲਕ ਆਪਣੀ ਕਾਰ ਤੋਂ ਹੇਠਾਂ ਉਤਰ ਗਏ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦਾ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੈ। ਪਿਤਾ ਜੈਦੀਪ ਦਾ ਕਹਿਣਾ ਹੈ ਕਿ ਇਹ ਹਾਦਸਾ ਅਚਾਨਕ ਬ੍ਰੇਕ ਲੱਗਣ ਕਾਰਨ ਵਾਪਰਿਆ ਹੈ&comma; ਜਦਕਿ ਉਸ ਦੇ ਲੜਕੇ ਕੋਲ ਕਾਰ ਦਾ ਲਾਇਸੈਂਸ ਵੀ ਹੈ।<&sol;p>&NewLine;<p>ਲੋਕਾਂ ਨੇ ਬਿਨਾਂ ਕਾਰਨ ਜਾਣੇ ਉਸ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ। ਪਿਤਾ ਜੈਦੀਪ ਨੇ ਆਪਣੇ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।<&sol;p>&NewLine;<p>ਦੂਜੇ ਪਾਸੇ ਆਈ-20 ਕਾਰ ਵਿਚ ਬਲਬੀਰ ਸਿੰਘ&comma; ਰਜਿੰਦਰ ਸਿੰਘ ਅਤੇ ਦਲਜੀਤ ਸਿੰਘ ਬੈਠੇ ਸਨ। ਡਾ&period; ਕਿਸ਼ਨ ਸਿੰਘ ਅਤੇ ਡਾ&period; ਗੁਰਪ੍ਰੀਤ ਕੌਰ ਵੋਲਕਸਵੈਗਨ ਥਾਰ ਕਾਰ &&num;8216&semi;ਚ ਬੈਠੇ ਸਨ ਜੋ ਡਿਵਾਈਡਰ ਪਾਰ ਕਰ ਕੇ ਕਾਰ ਨਾਲ ਟਕਰਾ ਗਈ। ਕਿਸ਼ਨ ਸਿੰਘ ਜ਼ਖ਼ਮੀ ਹੋ ਗਏ ਹਨ।<&sol;p>&NewLine;<p>ਫਾਰਚੂਨਰ ਕਾਰ ਦੇ ਮਾਲਕ ਸੰਜੀਵ ਨੇ ਦੱਸਿਆ ਕਿ ਉਹ ਮੋਗਾ ਤੋਂ ਖਰੀਦਦਾਰੀ ਕਰਨ ਲਈ ਮਾਲ ਆਇਆ ਸੀ। ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।<&sol;p>&NewLine;<p>ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੋਲਕਸਵੈਗਨ ਦੇ ਡਰਾਈਵਰ ਦੀ ਕਾਰ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;