ਪਟਿਆਲਾ | ਇਥੋਂ ਨੇੜਲੇ ਪਿੰਡ ਬਲਬੇੜਾ ਵਿਚ 2 ਲੜਕਿਆਂ ਵੱਲੋਂ ਪਿੰਡ ਦੀ ਹੀ 6ਵੀਂ ਜਮਾਤ ’ਚ ਪੜ੍ਹਦੀ 11 ਸਾਲਾ ਇਕ ਲੜਕੀ ਨਾਲ ਚੱਲਦੀ ਕਾਰ ਵਿਚ ਬਲਾਤਕਾਰ ਕੀਤਾ ਗਿਆ। ਬੱਚੀ ਦੇ ਪਿਤਾ ਨੇ ਦੱਸਿਆ ਕਿ ਬੱਚੀ ਜਦੋਂ ਆਪਣੇ ਚਾਚੇ ਦੇ ਘਰ ਜਾ ਰਹੀ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ਵਿਚ ਸੁੱਟ ਲਿਆ ਤੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ’ਚ ਪਟਿਆਲਾ ਸਥਿਤ ਹਸਪਤਾਲ ਵਿਚ ਇਕੱਠੇ ਹੋਏ।
ਇਸ ਬਾਰੇ SSP ਵਰੁਣ ਸ਼ਰਮਾ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਵਾਂ ਲੜਕਿਆਂ ਖਿਲਾਫ਼ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬੱਚੀ ਦੇ ਪਿਤਾ ਨੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਬੱਚੀ ਬਲਬੇੜਾ ’ਚ ਆਪਣੇ ਚਾਚੇ ਦੇ ਘਰ ਜਾ ਰਹੀ ਸੀ ਤਾਂ ਇਕ ਸਵਿਫਟ ਕਾਰ ਵਿਚ ਸਵਾਰ ਪਿੰਡ ਦੇ 2 ਲੜਕਿਆਂ ਅਮਨਦੀਪ ਸਿੰਘ ਅਮਨੀ ਤੇ ਦਲਬੀਰ ਸਿੰਘ ਦੱਲੀ ਨੇ ਉਸ ਨੂੰ ਚੁੱਕ ਕੇ ਕਾਰ ਵਿਚ ਸੁੱਟ ਲਿਆ ਤੇ ਉਸ ਨਾਲ ਚੱਲਦੀ ਕਾਰ ਵਿਚ ਗੈਂਗਰੇਪ ਕੀਤਾ