ਨਿਊਜ਼ ਡੈਸਕ| ਸਿਆਸਤ ਵਿਚ ਕਦੋਂ ਕੀ ਹੋ ਜਾਵੇ, ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਵੇਖਣ ਨੂੰ ਮਿਲਿਆ ਜਦੋਂ ਇਕ ਭਾਜਪਾ ਨੇਤਾ ਨੇ ਆਸਕਰ ਗੋਲਡਨ ਐਵਾਰਡ 2023 ਜਿੱਤਣ ਉਤੇ ਫਿਲਮ ਆਰਆਰਆਰ ਦੇ ਡਾਇਰੈਕਟਰ ਨੂੰ ਰਾਜਾ ਮੌਲੀ ਤੇ ਟੀਮ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਇਹ ਉਹੀ ਨੇਤਾ ਹੈ ਜਿਸਨੇ ਦੋ ਸਾਲ ਪਹਿਲਾਂ ਜਦੋਂ ਫਿਲਮ ਦਾ ਪ੍ਰੋਮੋ ਰਿਲੀਜ਼ ਹੋਇਆ ਸੀ ਤਾਂ ਫਿਲਮ ਦਿਖਾਉਣ ਵਾਲੇ ਸਿਨੇਮਾਘਰਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ।
ਗੱਲ ਤੇਲੰਗਾਨਾ ਦੇ ਭਾਜਪਾ ਪ੍ਰਧਾਨ ਬੰਦੀ ਸੰਜੈ ਕੁਮਾਰ ਦੀ ਹੋ ਰਹੀ ਹੈ। RRR ਦੇ ਗਾਣੇ ਨਾਟੂ ਨਾਟੂ ਨੂੰ ਬੈਸਟ ਉਰਿਜਨਲ ਸੌਂਗ ਦੀ ਸ਼੍ਰੇਣੀ ਵਿਚ ਗੋਲਡਨ ਗਲੋਬ ਪੁਰਸਕਾਰ ਜਿੱਤਣ ਉੇਤੇ ਸੰਸਦ ਮੈਂਬਰ ਬੰਦੀ ਸੰਜੈ ਕੁਮਾਰ ਨੇ ਟਵੀਟ ਕੀਤਾ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿਚ ਰਾਜਾ ਮੌਲੀ ਤੇ RRR ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਤੁਸੀਂ ਆਪਣੀ ਇਸ ਇਤਿਹਾਸਕ ਉਪਲੱਬਧੀ ਨਾਲ ਦੁਨੀਆਂ ਭਰ ਵਿਚ ਭਾਰਤ ਦਾ ਨਾਂ ਰੌਸ਼ਨ ਕੀਤ ਹੈ।
RRR ਦਿਖਾਉਣ ’ਤੇ ਸਿਨੇਮਾਘਰਾਂ ਨੂੰ ਅੱਗ ਲਾਉਣ ਦੀ ਧਮਕੀ ਦੇਣ ਵਾਲੇ ਭਾਜਪਾ ਨੇਤਾ ਨੇ ਆਸਕਰ ਜਿੱਤਣ ’ਤੇ ਰਾਜਾ ਮੌਲੀ ਤੇ ਟੀਮ ਨੂੰ ਕਿਹਾ- Well Done
Related Post