ਬਿਹਾਰ | ਮਧੇਪੁਰਾ ਵਿਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦੇ ਪੇਕੇ ਘਰ ਜਾਣ ਤੋਂ ਗੁੱਸੇ ‘ਚ ਆਏ ਪਤੀ ਨੇ ਆਪਣਾ ਪ੍ਰਾਈਵੇਟ ਪਾਰਟ ਕੱਟ ਲਿਆ। ਇਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਰਿਸ਼ਤੇਦਾਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਪਤਨੀ ਦੇ ਪੇਕੇ ਜਾਣ ਤੋਂ ਨਾਰਾਜ਼ ਸੀ ਪਤੀ। ਉਸ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਮਧੇਪੁਰਾ ਥਾਣਾ ਖੇਤਰ ਦੇ ਰਜਨੀ ਨਯਾਨਗਰ ਦੀ ਹੈ। ਪਤਨੀ ਪੇਕੇ ਘਰ ਗਈ ਹੋਈ ਸੀ। ਉਹ ਅਜੇ ਵਾਪਸ ਨਹੀਂ ਆਈ ਸੀ। ਇਸ ਤੋਂ ਗੁੱਸੇ ‘ਚ ਆਏ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਗੁਪਤ ਅੰਗ ਵੱਢ ਦਿੱਤਾ। ਇਸ ਘਟਨਾ ਤੋਂ ਬਾਅਦ ਜਦੋਂ ਰਿਸ਼ਤੇਦਾਰਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ।

25 ਸਾਲ ਦੇ ਨੌਜਵਾਨ ਦਾ ਵਿਆਹ ਗੋਲਪਾੜਾ ਥਾਣਾ ਖੇਤਰ ਦੇ ਮਲੋਧ ਵਾਰਡ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਅਤੇ ਇਕ ਪੁੱਤਰ ਹੈ। ਉਹ ਕਰੀਬ ਦੋ ਮਹੀਨੇ ਪਹਿਲਾਂ ਘਰ ਆਇਆ ਸੀ। ਉਦੋਂ ਤੋਂ ਉਹ ਘਰ ਵਿਚ ਰਹਿ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਨਸਿਕ ਤੌਰ ‘ਤੇ ਬੀਮਾਰ ਹੈ। ਮੈਡੀਕਲ ਕਾਲਜ ਦੇ ਡਾਕਟਰ ਸੁਕੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ, ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।