ਹਰਿਆਣਾ, 1 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਿਸਾਰ ਦੇ ਪਿੰਡ ਆਰੀਆ ਨਗਰ ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਘਰ ‘ਚ ਜਾ.ਨ ਦੇ ਦਿੱਤੀ। 14 ਸਾਲ ਦਾ ਮ੍ਰਿਤਕ ਯੋਗੇਸ਼ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਘਟਨਾ ਸਮੇਂ ਘਰ ਵਿਚ ਕੋਈ ਨਹੀਂ ਸੀ। ਉਸਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਦਿਹੜੀਦਾਰ ਹੈ।
ਕੱਲ ਸਵੇਰੇ ਪਿੰਡ ਦੇ ਛੱਪੜ ‘ਚ ਮੱਛੀਆਂ ਨੂੰ ਆਟਾ ਖੁਆਉਣ ਅਤੇ ਘਰ ‘ਚ ਪੂਜਾ ਕਰਨ ਤੋਂ ਬਾਅਦ ਉਸ ਦਾ ਇਕਲੌਤਾ ਪੁੱਤਰ ਯੋਗੇਸ਼ ਕੰਮ ਲਈ ਉਸ ਕੋਲ ਆਇਆ। ਧੀ ਸਕੂਲ ਗਈ ਸੀ। ਦੁਪਹਿਰ ਨੂੰ ਉਹ ਘਰ ਚਲਾ ਗਿਆ। ਦੁਪਹਿਰ ਤੋਂ ਬਾਅਦ ਜਦੋਂ ਭਤੀਜਾ ਘਰ ਗਿਆ ਤਾਂ ਉਸ ਨੇ ਯੋਗੇਸ਼ ਨੂੰ ਦੇਖਿਆ, ਉਸ ਨੇ ਜਾਨ ਦੇ ਦਿੱਤੀ ਸੀ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।