ਖੰਨਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਵੱਲੋਂ ਆਪਣੀ ਪ੍ਰੇਮਿਕਾ ਦੇ ਘਰ ਜਾ ਕੇ ਜਾਨ ਦੇ ਦਿੱਤੀ ਗਈ। ਪ੍ਰੇਮਿਕਾ ਨੇ ਆਪਣੇ ਭਰਾਵਾਂ ਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਲਾਸ਼ ਭਾਖੜਾ ਨਹਿਰ ’ਚ ਸੁੱਟ ਦਿੱਤੀ। ਥਾਣਾ ਸਿਟੀ ਖੰਨਾ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਘਰਵਾਲੀ ਦੀ ਸ਼ਿਕਾਇਤ ਤੋਂ ਬਾਅਦ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਕਾਜਲ ਪਤਨੀ ਬਲਜਿੰਦਰ ਸਿੰਘ ਹਨੀ ਵਾਸੀ ਰਾਏਪੁਰ ਮੰਡਲਾ ਥਾਣਾ ਸਦਰ ਪਟਿਆਲਾ ਦੀ ਸ਼ਿਕਾਇਤ ’ਤੇ ਇਨ੍ਹਾਂ ਚਾਰਾਂ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 306, 201, 34 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਜਲ ਨੇ ਕਿਹਾ ਕਿ ਉਸਦੇ ਪਤੀ ਦੀ ਪ੍ਰੇਮਿਕਾ ਨੇ 3 ਮਹੀਨੇ ਕਿਸੇ ਕੰਪਨੀ ਨਾਲ ਕੰਟੈਕਟ ਕਰਕੇ ਲਖਨਊ ਤੇ ਗੋਆ ਜਾ ਕੇ ਕੰਮ ਕਰਨ ਲਈ ਕਹਿਣ ਲੱਗ ਗਈ ਤੇ ਉਸਦਾ ਘਰਵਾਲਾ ਇਸ ਗੱਲ ਤੋਂ ਖ਼ਫ਼ਾ ਹੋ ਗਿਆ।
25 ਮਈ ਨੂੰ ਉਸਦੇ ਪਤੀ ਬਲਜਿੰਦਰ ਸਿੰਘ ਨੇ ਇਸ ਗੱਲ ਤੋਂ ਤੰਗ ਆ ਕੇ ਔਰਤ ਦੇ ਘਰ ਹੀ ਜਾਨ ਦੇ ਦਿੱਤੀ। ਫਿਰ ਉਸਨੂੰ ਇਹ ਵੀ ਪਤਾ ਲੱਗਾ ਕਿ ਉਸੇ ਦਿਨ ਉਸਦੇ ਪਤੀ ਦੀ ਲਾਸ਼ ਪ੍ਰੇਮਿਕਾ ਤੇ ਉਸਦੇ ਭਰਾ, ਦੋਸਤਾਂ ਨੇ ਘਰੋਂ ਚੁੱਕ ਕੇ ਕਾਰ ’ਚ ਪਾ ਕੇ ਖੰਟ ਮਾਨਪੁਰ ਪੁਲ ਨੇੜੇ ਭਾਖੜਾ ਨਹਿਰ ’ਚ ਸੁੱਟ ਦਿੱਤੀ।