ਜਲੰਧਰ | ਰਿਹਾਇਸ਼ੀ ਇਲਾਕੇ ਦਿਲਬਾਗ ਨਗਰ ਵਿਖੇ ਅੱਗ ਲੱਗਣ ਕਾਰਨ ਅਫਰਾ-ਤਫਰੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਹੀ ਫੈਕਟਰੀ ਬਣਾਈ ਹੋਈ ਸੀ। ਫੈਕਟਰੀ ਦੇ ਕਬਾੜ ਨੂੰ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ।
ਬਸਤੀ ਖੇਤਰ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹੀ ਫੈਕਟਰੀਆਂ ਬਣੀਆਂ ਹੋਈਆਂ ਹਨ। ਅੱਜ ਦਿਲਬਾਗ ਨਗਰ ਵਿਖੇ ਇਕ ਘਰ ਵਿਚ ਚੱਲ ਰਹੀ ਫੈਕਟਰੀ ਦੇ ਕਬਾੜ ਨੂੰ ਅੱਗ ਲੱਗਣ ਨਾਲ ਭਿਆਨਕ ਹਾਦਸਾ ਵਾਪਰ ਗਿਆ।
ਇਲਾਕਾ ਕੌਂਸਲਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਘਰ ਦੀ ਛੱਤ ਦੇ ਉੱਤੇ ਕਬਾੜ ਪਿਆ ਹੋਇਆ ਸੀ ਜਿਸ ਨੂੰ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਤੇ ਅੱਗ ਤੇ ਕਾਬ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਇੰਚਾਰਜ ਵਿਪਨ ਕੁਮਾਰ ਨੇ ਕਿਹਾ ਕਿ ਘਰ ਦੇ ਵਿਚ ਫੈਕਟਰੀ ਚੱਲ ਰਹੀ ਸੀ ਜਿਸ ਦੇ ਕਬਾੜ ਦੇ ਸਾਮਾਨ ਨੂੰ ਅੱਗ ਲੱਗ ਗਈ ਤੇ ਅੱਗ ਹੌਲੀ ਹੌਲੀ ਫੈਲ ਗਈ। ਮਾਲੀ ਨੁਕਸਾਨ ਕਾਫੀ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੈ। ਉਨ੍ਹਾਂ ਕਿਹਾ ਕਿ ਇਹ ਰਿਹਾਇਸ਼ੀ ਇਲਾਕੇ ਵਿੱਚ ਫੈਕਟਰੀ ਹੈ ਪਰ ਉਹ ਹਾਲੇ ਅੱਗ ਬੁਝਾਉਣ ਦੇ ਲਈ ਕੰਮ ਕਰ ਰਹੇ ਨੇ ਬਾਕੀ ਪੜਤਾਲ ਬਾਅਦ ਵਿਚ ਕੀਤੀ ਜਾਏਗੀ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)