ਭੋਗਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਾਈਵੇ ‘ਤੇ ਪਿੰਡ ਪਤਿਆਲਾ ਨਜ਼ਦੀਕ ਸਵੇਰੇ ਵਾਪਰੇ ਸੜਕ ਹਾਦਸੇ ‘ਚ ਬਲੈਰੋ ਗੱਡੀ ਸਵਾਰ ਪਿਓ-ਪੁੱਤਰ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਗੱਡੀ ਦੇ ਪਰਖੱਚੇ ਉੱਡ ਗਏ। ਜਦੋਂ ਲੱਕੜ ਲੈ ਕੇ ਜਾ ਰਹੀ ਬਲੈਰੋ ਦਾ ਟਾਇਰ ਫੱਟ ਗਿਆ ਤਾਂ ਬੇਕਾਬੂ ਹੋਈ ਗੱਡੀ ਸੜਕ ਕਿਨਾਰੇ ਦਰੱਖ਼ਤ ‘ਚ ਜਾ ਟਕਰਾਈ।
ਹਾਦਸੇ ਦੌਰਾਨ ਗੱਡੀ ‘ਚ ਸਵਾਰ ਸ਼ਿੰਦਰਪਾਲ ਸਿੰਘ ਪੁੱਤਰ ਦਰਸ਼ੂ ਵਾਸੀ ਕਾਕੜਾ (ਸ਼ਾਹਕੋਟ) ਜ਼ਿਲ੍ਹਾ ਜਲੰਧਰ ਅਤੇ ਉਸਦੇ ਪੁੱਤਰ ਰੋਹਿਤ ਦੀ ਮੌਤ ਹੋ ਗਈ, ਜਦਕਿ ਗੱਡੀ ਵਿਚ ਸਵਾਰ ਗੌਰਵ ਪੁੱਤਰ ਰਵੀ ਜ਼ਖਮੀ ਹੋ ਗਿਆ ਜੋ ਜੌਹਲ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਹੈ। ਭੋਗਪੁਰ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੋਗਪੁਰ ਨੇੜੇ ਭਿਆਨਕ ਹਾਦਸਾ : ਟਾਇਰ ਫਟਣ ਕਾਰਨ ਦਰੱਖ਼ਤ ‘ਚ ਵੱਜੀ ਬਲੈਰੋ, ਪਿਓ-ਪੁੱਤ ਦੀ ਮੌਤ
Related Post