ਲੁਧਿਆਣਾ, 23 ਅਕਤੂਬਰ | ਖੰਨਾ ਦੇ ਅਮਲੋਹ ਰੋਡ ‘ਤੇ ਸਥਿਤ ਸਕੂਲ ‘ਚ ਦੀਵਾਲੀ ਮੇਲੇ ਦੌਰਾਨ ਝੂਲਾ ਟੁੱਟ ਗਿਆ। ਇਸ ਕਾਰਨ ਸਕੂਲ ਵਿਚ ਭਗਦੜ ਮੱਚ ਗਈ। 10 ਤੋਂ ਵੱਧ ਬੱਚੇ ਝੂਲੇ ਵਿਚ ਫਸ ਗਏ ਅਤੇ ਕਈ ਹੇਠਾਂ ਡਿੱਗ ਗਏ। ਇਸ ਕਾਰਨ ਹੰਗਾਮਾ ਹੋ ਗਿਆ। ਬੱਚਿਆਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੇ ਜਲਦਬਾਜ਼ੀ ਵਿਚ ਬੱਚਿਆਂ ਨੂੰ ਹੇਠਾਂ ਉਤਾਰਿਆ।

ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਨੇ ਨਾ ਸਿਰਫ਼ ਸਕੂਲ ਮੈਨੇਜਮੈਂਟ ਦੀ ਲਾਪਰਵਾਹੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਸਗੋਂ ਪ੍ਰਸ਼ਾਸਨ ‘ਤੇ ਸੁਰੱਖਿਆ ਪ੍ਰਬੰਧਾਂ ਦੀ ਅਣਦੇਖੀ ਦਾ ਦੋਸ਼ ਵੀ ਲਗਾਇਆ ਜਾ ਰਿਹਾ ਹੈ।

ਘਟਨਾ ਸਮੇਂ ਸਕੂਲ ‘ਚ ‘ਦੀਵਾਲੀ ਮੇਲਾ’ ਮਨਾਇਆ ਜਾ ਰਿਹਾ ਸੀ ਤਾਂ ਵੱਡੀ ਗਿਣਤੀ ‘ਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ। ਖੁਸ਼ਕਿਸਮਤੀ ਇਹ ਰਹੀ ਕਿ ਝੂਲਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਸੰਭਾਲ ਲਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)