<p><strong>ਨਵੀਂ ਦਿੱਲੀ&comma; 13 ਦਸੰਬਰ &vert;<&sol;strong> ਭਾਰਤੀ ਟੀਮ ਦੇ ਨਵੇਂ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਦੂਜੇ ਟੀ-20 ਵਿਚ ਵੱਡੀ ਉਪਲੱਬਧੀ ਹਾਸਲ ਕੀਤੀ। ਇਸ ਮੈਚ ਵਿਚ ਭਾਵੇਂ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸੂਰਿਆ ਨੇ ਇਕ ਵਾਰ ਫਿਰ ਅਰਧ ਸੈਂਕੜਾ ਜੜਿਆ।<&sol;p>&NewLine;<p>ਸੂਰਿਆ ਦੀ ਪਾਰੀ ਦਾ ਟੀਮ ਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਇਸ ਦੌਰਾਨ ਉਸ ਨੇ ਇਕ ਖਾਸ ਰਿਕਾਰਡ ਹਾਸਲ ਕੀਤਾ। ਉਹ ਦੱਖਣੀ ਅਫਰੀਕਾ ਦੀ ਧਰਤੀ &&num;8216&semi;ਤੇ ਕਪਤਾਨ ਦੇ ਤੌਰ &&num;8216&semi;ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ &&num;8216&semi;ਚ ਅਰਧ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਕਪਤਾਨ ਬਣ ਗਿਆ ਹੈ। ਇਸ ਮਾਮਲੇ &&num;8216&semi;ਚ ਉਸ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।<&sol;p>&NewLine;<p>ਦਰਅਸਲ&comma; ਦੱਖਣੀ ਅਫਰੀਕਾ ਦੀ ਧਰਤੀ &&num;8216&semi;ਤੇ ਟੀ-20 ਕ੍ਰਿਕਟ &&num;8216&semi;ਚ ਭਾਰਤ ਵੱਲੋਂ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਹੁਣ ਸੂਰਿਆ ਕੁਮਾਰ ਯਾਦਵ ਦੇ ਨਾਂ ਦਰਜ ਹੋ ਗਿਆ ਹੈ। MS ਧੋਨੀ ਨੇ ਸਾਲ 2007 &&num;8216&semi;ਚ 45 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਸੂਰਿਆ ਧੋਨੀ ਤੋਂ ਵੀ ਅੱਗੇ ਨਿਕਲ ਗਏ ਹਨ।<&sol;p>&NewLine;<p>ਤੁਹਾਨੂੰ ਦੱਸ ਦਈਏ ਕਿ ਦੂਜੇ ਟੀ-20 ਮੈਚ &&num;8216&semi;ਚ ਸੂਰਿਆ ਕੁਮਾਰ ਯਾਦਵ ਨੇ ਦੱਖਣੀ ਅਫਰੀਕਾ ਖਿਲਾਫ਼ 36 ਗੇਂਦਾਂ ਦਾ ਸਾਹਮਣਾ ਕੀਤਾ ਤੇ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 56 ਦੌੜਾਂ ਦੀ ਅਹਿਮ ਪਾਰੀ ਖੇਡੀ। ਸੂਰਿਆ ਦੇ ਟੀ-20 ਕਰੀਅਰ ਦਾ ਇਹ 17ਵਾਂ ਅਰਧ ਸੈਂਕੜਾ ਹੈ। ਇਸ ਨਾਲ ਹੀ ਸੂਰਿਆ ਕੁਮਾਰ ਯਾਦਵ ਨੇ ਟੀ-20 ਕ੍ਰਿਕਟ &&num;8216&semi;ਚ 2 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ।<&sol;p>&NewLine;<p>ਇਸ ਤੋਂ ਇਲਾਵਾ ਸੂਰਿਆ ਕੁਮਾਰ ਯਾਦਵ ਟੀ-20 &&num;8216&semi;ਚ ਸਾਂਝੇ ਤੌਰ &&num;8216&semi;ਤੇ ਸਭ ਤੋਂ ਤੇਜ਼ 2 ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਨੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;