ਚੰਡੀਗੜ੍ਹ| ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਇਸਦੇ ਨਾਲ ਹੀ ਗਾਇਕ ਦਾ ਜਨਮਦਿਨ ਵੀ ਆਉਣ ਵਾਲਾ ਹੈ। ਇਸ ਤਰ੍ਹਾਂ ਗਾਇਕ ਸੰਨੀ ਮਾਲਟਨ ਇਸ ਮੌਕੇ ਮਰਹੂਮ ਗਾਇਕ ਲਈ ਇਕ ਗੀਤ ਗਾਉਣ ਜਾ ਰਹੇ ਹਨ।
ਜੀ ਹਾਂ, ਪੰਜਾਬੀ ਕਲਾਕਾਰ ਸੰਨੀ ਮਾਲਟਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਆਪਣੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਸਾਂਝੀ ਕੀਤੀ ਹੈ। ਉਹ ਆਪਣਾ ਅਗਲਾ ਗੀਤ ‘ਸਾਨ ਜੱਟ’ ਸਿੱਧੂ ਮੂਸੇਵਾਲਾ ਦੇ ਜਨਮਦਿਨ ਯਾਨੀ ਕਿ 11 ਜੂਨ ਨੂੰ ਰਿਲੀਜ਼ ਕਰਨਗੇ।
ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੰਨੀ ਨੇ ਲਿਖਿਆ, 11 ਜੂਨ। ਮੇਰੇ ਭਰਾ ਲਈ ਜਨਮਦਿਨ ਦਾ ਤੋਹਫਾ। @sidhu-moosewala ਇਸਦੇ ਨਾਲ ਹੀ ਗਾਇਕ ਨੇ ਗੀਤ ਦਾ ਪਹਿਲਾ ਪੋਸਟਰ ਵੀ ਸਾਂਝਾ ਕੀਤਾ ਹੈ। ਇਸ ਪੋਸਟਰ ਵਿਚ ਮਰਹੂਮ ਗਾਇਕ ਦੀ ਬੈਕਸਾਈਡ ਦਿਖਾਈ ਦੇ ਰਿਹਾ ਹੈ।
ਅਕਸਰ ਦੇਖਿਆ ਗਿਆ ਹੈ ਕਿ ਸੰਨੀ ਮਾਲਟਨ ਸਿੱਧੂ ਬਾਰੇ ਗੱਲ ਕਰਦਾ ਹੈ ਅਤੇ ਆਪਣੀਆਂ ਮੀਡੀਆ ਪੋਸਟਾਂ ਰਾਹੀਂ ਮਾਰੇ ਗਏ ਗਾਇਕ ਲਈ ਇਨਸਾਫ ਦੀ ਮੰਗ ਕਰਦਾ ਹੈ। ਇਥੋਂ ਤੱਕ ਕਿ ਆਪਣੇ ਹਾਲ ਹੀ ਦੇ ਗਾਣੇ ‘ਵੀ ਮੇਡ ਇਟ’ ਵਿਚ ਵੀ ਉਹ ਸਿੱਧੂ ਬਾਰੇ ਗੱਲ ਕਰਦਾ ਹੈ, ਜੋ ਕਿ ਪਰਮੀਸ਼ ਵਰਮਾ ਨਾਲ ਹੈ।
ਗਾਇਕ ਨੇ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਸਨੇ ਟੀ ਸ਼ਰਟ ਉਤੇ ਸਿੱਧੂ ਦਾ ਪ੍ਰਿੰਟ ਬਣਾਇਆ ਹੋਇਆ ਹੈ ਤੇ ਗੀਤ ਦੇ ਵੀਡੀਓ ਵਿਚ ਮੂਸੇਵਾਲਾ ਦਾ ਥਾਪੀ ਸਟੈੱਪ ਵੀ ਦਿਖਾਇਆ ਗਿਆ ਹੈ
‘ਸਾਨ ਜੱਟ’ ਗੀਤ ਰਾਹੀਂ ਇਹ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਦੇਣ ਜਾ ਰਿਹਾ ਸ਼ਰਧਾਂਜਲੀ
Related Post