ਜਲੰਧਰ | ਕੋਰੋਨਾ ਕੇਸ ਘੱਟਦਿਆਂ ਹੀ ਹੁਣ ਕਾਫੀ ਰਾਹਤ ਲੋਕਾਂ ਨੂੰ ਦੇ ਦਿੱਤੀ ਗਈ ਹੈ। ਮੰਗਲਵਾਰ 15 ਜੂਨ ਰਾਤ ਕਰੀਬ 10.30 ਵਜੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਹੁਣ ਜਲੰਧਰ ਵਿੱਚ ਐਤਵਾਰ ਦਾ ਲੌਕਡਾਊਨ ਵੀ ਖਤਮ ਕਰ ਦਿੱਤਾ ਗਿਆ ਹੈ।

ਨਵੇਂ ਆਰਡਰ ਮੁਤਾਬਿਕ ਸੋਮਵਾਰ ਤੋਂ ਐਤਵਾਰ ਤੱਕ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਐਤਵਾਰ ਨੂੰ ਵੀ ਹੁਣ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ ਅਤੇ ਜਲੰਧਰ ਵਿੱਚ ਐਤਵਾਰ ਲੌਕਡਾਊਨ ਨਹੀਂ ਹੋਵੇਗਾ।

ਸਕੂਲ, ਕਾਲਜ ਤੋਂ ਇਲਾਵਾ ਐਜੂਕੇਸ਼ਨਲ ਸੰਸਥਾਵਾਂ ਬੰਦ ਰਹਿਣਗੀਆਂ।

ਵਿਆਹ-ਸ਼ਾਦੀਆਂ ਅਤੇ ਅੰਤਿਮ ਸੰਸਕਾਰ ਵਿੱਚ ਹੁਣ 50 ਵਿਅਕਤੀ ਸ਼ਾਮਿਲ ਹੋ ਸਕਦੇ ਹਨ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਜ਼ਿਲੇ ਵਿੱਚ ਢਾਬੇ, ਰੈਸਟੋਰੈਂਟ, ਸਿਨੇਮਾਘਰ, ਜਿੰਮ ਅੱਧੀ ਸਮੱਰਥਾ ਨਾਲ ਖੁੱਲ੍ਹ ਸਕਣਗੇ। ਇਨ੍ਹਾਂ ਦੇ ਸਟਾਫ ਨੂੰ ਘੱਟੋ-ਘੱਟ ਵੈਕਸੀਨ ਦੀ ਇੱਕ ਡੋਜ਼ ਜ਼ਰੂਰ ਲੱਗੀ ਹੋਵੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

ਬੇਟੇ ਦੀ ਸਕੂਲ ਫੀਸ ਦੇਣ ਲਈ ਜਲੰਧਰ ਦੀ ਅਰਪਨਾ ਭਾਟੀਆ ਬਣੀ Zomato Lady