ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਪੰਜਾਬ ਖੇਤੀਬਾੜੀ ਵਿਭਾਗ ਦੇ ਅਫ਼ਸਰ ਲੈਣ ਲੱਗੇ ਨਜ਼ਾਰੇ। ਜੀ ਹਾਂ, ਗੱਲ ਕਰ ਰਹੇ ਹਾਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਦਫ਼ਤਰ ਦੀ, ਜਿਥੇ ਅਫ਼ਸਰਾਂ ਵੱਲੋਂ ਆਪਣੇ ਲੈਵਲ ‘ਤੇ ਗਰਮੀ ਤੋਂ ਬਚਣ ਲਈ ਆਪਣੇ ਕਮਰਿਆਂ ਵਿਚ ਏਸੀ ਲਾ ਕੇ ਸਰਕਾਰ ‘ਤੇ ਬਿਜਲੀ ਦਾ ਬੋਝ ਪਾ ਕੇ ਮਹਿਕਮੇ ਅਤੇ ਸਰਕਾਰ ਨੂੰ ਵੱਡੀ ਪੱਧਰ ‘ਤੇ ਚੂਨਾ ਲਗਾਇਆ ਜਾ ਰਿਹਾ ਹੈ।

ਮੀਡੀਆ ਕਰਮਚਾਰੀਆਂ ਨੇ ਜਦੋਂ ਖੇਤੀਬਾੜੀ ਦਫ਼ਤਰ ਜਾ ਕੇ ਦੇਖਿਆ ਤਾਂ ਅਫ਼ਸਰ ਆਪਣੇ ਕਮਰਿਆਂ ਵਿਚ ਏਸੀ ਲਾ ਕੇ ਆਨੰਦ ਮਾਣ ਰਹੇ ਸਨ, ਜਦੋਂ ਕਿ ਬਿਜਲੀ ਦਾ ਖਰਚ ਸਰਕਾਰ ਨੂੰ ਪੈ ਰਿਹਾ ਹੈ। ਇਸ ਖੇਤੀਬਾੜੀ ਅਫ਼ਸਰ ਨਾਲ ਜਦੋਂ ਉਨ੍ਹਾਂ ਦੇ ਕਮਰੇ ਵਿੱਚ ਲੱਗੇ ਏਸੀ ਬਾਰੇ ਪੁੱਛਿਆ ਤਾਂ ਉਹ ਵਾਰ-ਵਾਰ ਕੈਮਰਾ ਬੰਦ ਕਰਨ ਨੂੰ ਕਹਿੰਦੇ ਹੋਏ ਆਖ਼ਿਰਕਾਰ ਬੋਲ ਹੀ ਪਏ ਕਿ ਉਨ੍ਹਾਂ ਨੇ ਆਪਣੇ ਪੈਸਿਆਂ ਨਾਲ ਏਸੀ ਲਗਾਇਆ ਹੈ ਪਰ ਕੋਈ ਮਨਜ਼ੂਰੀ ਨਹੀਂ ਲਈ। ਉਨ੍ਹਾਂ ਇਹ ਵੀ ਮੰਨਿਆ ਕਿ ਬਿਜਲੀ ਦਾ ਬਿੱਲ ਤਾਂ ਮਹਿਕਮਾ ਹੀ ਭਰਦਾ ਹੈ।

ਇਸ ਬਾਰੇ ਜਦੋਂ ਸਬੰਧਤ ਸੁਪਰਡੈਂਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਫ਼ਸਰ ਨੂੰ ਏਸੀ ਲਗਵਾਉਣ ਲਈ ਮਨਜ਼ੂਰੀ ਲੈਣੀ ਹੁੰਦੀ ਹੈ ਪਰ ਮਨਜ਼ੂਰੀ ਨਹੀਂ ਲਈ, ਕੋਈ ਗੱਲ ਨਹੀਂ ਏਸੀ ਪੁਟਵਾ ਦਿੱਤਾ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)