ਜਲੰਧਰ 30 ਜੁਲਾਈ 2025 । – ਆਮ ਆਦਮੀ ਪਾਰਟੀ ਦੇ ਨੇਤਾ ਨਿਤਿਨ ਕੋਹਲੀ ਨੇ ਸੈੰਟਰਲ ਹਲਕੇ ਦੇ ਇੰਚਾਰਜ ਬਣੇ 60 ਦਿਨ ਪੂਰੇ ਕਰ ਲਏ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਵਿਕਾਸ ਕਾਰਜਾਂ, ਜਨਤਕ ਸਮੱਸਿਆਵਾਂ ਦੇ ਹੱਲ ਅਤੇ ਵਪਾਰਕ ਵਰਗ ਦੀਆਂ ਚਿੰਤਾਵਾਂ ਨੂੰ ਤਰਜੀਹ ਦਿੱਤੀ ਹੈ। ਕੋਹਲੀ ਦੀ ਕਾਰਜਸ਼ੈਲੀ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਆਪ ਜਨਤਾ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ, ਸਮੱਸਿਆਵਾਂ ਸੁਣਦੇ ਹਨ ਅਤੇ ਟੀਮ ਦੁਆਰਾ ਮੌਕੇ ‘ਤੇ ਹੀ ਉਨ੍ਹਾਂ ਦਾ ਹੱਲ ਕਰਵਾਉਂਦੇ ਹਨ।

ਸਪੋਰਟਸ ਹੱਬ ਅਤੇ ਹਾਕੀ ਲੀਗ ਦੀ ਸ਼ੁਰੂਆਤ –

ਨਿਤਿਨ ਕੋਹਲੀ ਨੇ ਬਰਲਟਨ ਪਾਰਕ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦੇ ਖੇਡ ਹੱਬ ਦਾ ਨੀਂਹ ਰੱਖ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਕਾਰਨ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 31 ਅਗਸਤ ਤੋਂ 27 ਸਤੰਬਰ ਤੱਕ ਜੂਨੀਅਰ ਹਾਕੀ ਲੀਗ ਦਾ ਵੀ ਐਲਾਨ ਕੀਤਾ ਹੈ, ਜਿਸ ਵਿੱਚ ਪੂਰੇ ਭਾਰਤ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਲੀਗ ਨੂੰ ਭਾਰਤ ਦੀ ਸਭ ਤੋਂ ਵੱਡੀ ਇਨਾਮ ਜੇਤੂ ਹਾਕੀ ਲੀਗ ਮੰਨਿਆ ਜਾ ਰਿਹਾ ਹੈ।

ਇੰਨਹਾਸਮੈੰਟ ਅਤੇ ਨਾਨ ਕੰਸਟਰਕਸ਼ਨ ਫੀਸਾਂ ਤੋਂ ਰਾਹਤ-
ਸਾਲਾਂ ਤੋਂ ਲਟਕ ਰਹੇ ਮਾਮਲਿਆਂ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਏ, ਨਿਤਿਨ ਕੋਹਲੀ ਨੇ ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਨਾਲ ਮਿਲ ਕੇ ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਅਲਾਟੀਆਂ ਨੂੰ ਵੱਡੀ ਰਾਹਤ ਦਵਾਈ ਹੈ। ਹੁਣ 170 ਏਕੜ ਅਤੇ 70.5 ਏਕੜ ਸਕੀਮਾਂ ਵਿੱਚ ਇੰਨਹਾਸਮੈੰਟ ਚਾਰਜ ਅਤੇ ਵਿਆਜ ਸਾਲ 2021 ਤੋਂ ਲਾਗੂ ਹੋਵੇਗਾ, ਜਦੋਂ ਕਿ 94.5 ਏਕੜ ਸਕੀਮ ਵਿੱਚ ਸਿਰਫ 7.5% ਵਿਆਜ ਲਿਆ ਜਾਵੇਗਾ।

ਵਰਾਰਿਆਂ ਨੂੰ ਰਾਹਤ ਦੇਣ ਦੀ ਪਹਿਲ-
ਸੈੰਟਰਲ ਹਲਕੇ ਦੀ ਵਪਾਰੀ ਹਾਲ ਹੀ ਵਿਚ ਜੀਐਸਟੀ ਛਾਪਿਆਂ ਨੂੰ ਲੈ ਕੇ ਦਬਾਅ ਹੇਠ ਸਨ। ਵਪਾਰੀਆਂ ਵਿੱਚ ਨਾਰਾਜ਼ਗੀ ਵਧ ਰਹੀ ਸੀ। ਨਿਤਿਨ ਕੋਹਲੀ ਨੇ ਨਾ ਸਿਰਫ਼ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ, ਸਗੋਂ ਇਸਨੂੰ ਸਰਕਾਰੀ ਪੱਧਰ ‘ਤੇ ਲੈ ਕੇ ਹੱਲ ਵੱਲ ਯਤਨ ਵੀ ਸ਼ੁਰੂ ਕੀਤੇ। ਇਸ ਪਹਿਲਕਦਮੀ ਦੀ ਵਪਾਰੀ ਵਰਗ ਵੱਲੋਂ ਸ਼ਲਾਘਾ ਕੀਤੀ ਗਈ ਹੈ।
₹10 ਕਰੋੜ ਦੇ ਵਿਕਾਸ ਕਾਰਜ-
ਸਿਰਫ ਫਾਈਲਾਂ ਤੱਕ ਸੀਮਤ ਨਾ ਰਹਿ ਕੇ ਨਿਤਿਨ ਕੋਹਲੀ ਨੇ ₹10 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਵਾਈ ਹੈ। ਇਸ ਵਿੱਚ ਸੜਕਾਂ ਦੀ ਮੁਰੰਮਤ, ਸੀਵਰੇਜ, ਸਟਰੀਟ ਲਾਈਟਾਂ, ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਸ਼ਾਮਲ ਹਨ। ਮੌਕੇ ‘ਤੇ ਨਿੱਜੀ ਤੌਰ ‘ਤੇ ਜਾ ਕੇ, ਉਹਨਾਂ ਨੇ ਨਿਗਮ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ ਅਤੇ ਕੰਮ ਨੂੰ ਤੇਜ਼ ਕਰਵਾਇਆ ਹੈ।

ਕੁਝ ਵਿਸ਼ੇਸ਼ ਮਨਜ਼ੂਰ ਕੀਤੇ ਗਏ ਕੰਮ-
* ਇਸਲਾਮਗੰਜ ਵਿੱਚ ਕਮਿਊਨਿਟੀ ਹਾਲ ਦੀ ਦੇਖਭਾਲ – ₹38 ਲੱਖ
* ਵਾਰਡ 5 ਅਤੇ 6 ਵਿੱਚ ਗਲੀਆਂ ਦੀ ਉਸਾਰੀ – ₹20 ਤੋਂ ₹30 ਲੱਖ
* ਗੁਲਮਰਗ ਐਵੇਨਿਊ, ਸੁਰਜੀਤ ਨਗਰ ਅਤੇ ਵਾਰਡ-8 ਵਿੱਚ ਟੈਂਡਰ ਮਨਜ਼ੂਰ ਕੀਤੇ ਗਏ

ਜਨ ਸੰਪਰਕ ਲਈ ਹੈਲਪਲਾਈਨ ਅਤੇ ਦਫ਼ਤਰ-
ਜਨਤਾ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਲਈ, ਉਹਨਾਂ ਨੇ ਫੁੱਟਬਾਲ ਚੌਕ ਤੋਂ ਨਕੋਦਰ ਚੌਕ ਦੇ ਵਿਚਕਾਰ ਦਫ਼ਤਰ ਸ਼ੁਰੂ ਕੀਤਾ, ਜਿਸਦਾ ਉਦਘਾਟਨ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕੀਤਾ ਸੀ। ਇਸ ਤੋਂ ਇਲਾਵਾ, ਸ਼ਿਕਾਇਤਾਂ ਅਤੇ ਸੁਝਾਵਾਂ ਲਈ ਦੋ ਹੈਲਪਲਾਈਨ ਨੰਬਰ – 0181-5018181 ਅਤੇ ਵਟਸਐਪ ਨੰਬਰ: +91-89686-21277 ਜਾਰੀ ਕੀਤੇ ਗਏ ਹਨ।

ਸਫਾਈ ਅਤੇ ਖੜੇ ਹੋਏ ਪਾਣੀ ‘ਤੇ ਫੋਕਸ-
ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ। ਕੋਹਲੀ ਨੇ ਖੁਦ ਦੌਰਾ ਕਰਕੇ ਅਤੇ ਨਿਗਮ ਟੀਮਾਂ ਨਾਲ ਮਿਲ ਕੇ ਇਸਦਾ ਹੱਲ ਯਕੀਨੀ ਬਣਾਇਆ। ਇਸ ਤੋਂ ਇਲਾਵਾ, ਜਲਦੀ ਹੀ ਹਰ ਵਾਰਡ ਵਿੱਚ ਉੱਚ-ਤਕਨੀਕੀ ਸਫਾਈ ਮਸ਼ੀਨਾਂ ਪਹੁੰਚ ਜਾਣਗੀਆਂ ਤਾਂ ਜੋ ਸਫਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇ।

ਪਲਾਜ਼ਾ ਚੌਕ ਤੋਂ ਕੂੜਾ ਹਟਾਇਆ ਗਿਆ- ਲੋਕ ਪਲਾਜ਼ਾ ਚੌਕ ‘ਤੇ ਕੂੜੇ ਦੇ ਡੰਪ ਤੋਂ ਵੀ ਬਹੁਤ ਪਰੇਸ਼ਾਨ ਸਨ। ਨਿਤਿਨ ਕੋਹਲੀ ਦੇ ਯਤਨਾਂ ਸਦਕਾ, ਉੱਥੋਂ ਪੱਕੇ ਤੌਰ ‘ਤੇ ਡੰਪ ਹਟਾ ਦਿੱਤਾ ਗਿਆ ਹੈ। ਲੋਕਾਂ ਨੇ ਹੁਣ ਡੰਪ ਤੋਂ ਰਾਹਤ ਪਾਈ।
ਨਵੀਂ ਪਹਿਲ: ਵਾਰਡ ਪੱਧਰ ‘ਤੇ ਪਲਾਨਿੰਗ-
ਨਿਤਿਨ ਕੋਹਲੀ ਨੇ ਸੈੰਟਰਲ ਹਲਕੇ ਦੇ 23 ਵਾਰਡਾਂ ਲਈ ਵੱਖ-ਵੱਖ ਟੀਮਾਂ ਕੋਲੋਂ ਮਾਇਕਰੋ ਪੱਧਰ ‘ਤੇ ਜ਼ਰੂਰਤਾਂ ਦੀ ਪਛਾਣ ਕਰ ਰਿਪੋਰਟ ਮੰਗਵਾਈ ਹੈ। ਇਸਦੇ ਆਧਾਰ ‘ਤੇ, ਵਾਰਡਾਂ ਦੇ ਅਨੁਸਾਰ ਬਜਟ ਅਤੇ ਤਰਜੀਹਾਂ ਦਾ ਫੈਸਲਾ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਖੇਤਰ ਅਣਗੌਲਿਆ ਨਾ ਰਹੇ।