ਚੰਡੀਗੜ੍ਹ, 28 ਨਵੰਬਰ | ‘ਆਯੁਸ਼ਮਾਨ ਕਾਰਡ’ ਇੱਕ ਅਜਿਹਾ ਕਾਰਡ ਹੈ ਜਿਸ ਰਾਹੀਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਦੀਆਂ ਹਨ ਅਤੇ ਉਹ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਂਦੇ ਹਨ। ਇਹ ਭਾਰਤ ਸਰਕਾਰ ਦੀ ਇੱਕ ਸਕੀਮ ਹੈ, ਜਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਇਸ ਦਾ ਲਾਭ ਆਮ ਗਰੀਬ ਲੋਕਾਂ ਨੂੰ ਦਿੱਤਾ ਸੀ। ਇਸ ਦੇ ਨਾਲ ਹੀ 70 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਇਹ ਕਾਰਡ ਬਣਵਾ ਸਕਦੇ ਹਨ। ਇਹ ਕਾਰਡ APP ਰਾਹੀਂ ਬਣਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਹਸਪਤਾਲ ਜਾਂ ਡਿਸਪੈਂਸਰੀ ਵਿਚ ਬਣਾਇਆ ਜਾ ਸਕਦਾ ਹੈ।

ਚੰਡੀਗੜ੍ਹ ਦੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਸਕੀਮ ਤਹਿਤ 75 ਫੀਸਦੀ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਜੇਕਰ ਕਿਸੇ ਕੋਲ ਰਾਸ਼ਨ ਕਾਰਡ ਹੈ ਤਾਂ ਉਹ ਆਪਣਾ ਆਯੁਸ਼ਮਾਨ ਕਾਰਡ ਬਣਾ ਸਕਦਾ ਹੈ। ਹੁਣ ਜੇਕਰ ਵਿਅਕਤੀ ਦੀ ਉਮਰ 70 ਸਾਲ ਤੋਂ ਵੱਧ ਹੈ ਤਾਂ ਉਹ ਆਪਣਾ ਆਯੁਸ਼ਮਾਨ ਕਾਰਡ ਵੀ ਬਣਵਾ ਸਕਦਾ ਹੈ। ਇਸ ਕਾਰਡ ਨੂੰ ਐਪ ਰਾਹੀਂ ਘਰ ਬੈਠੇ ਹੀ ਬਣਾਇਆ ਜਾ ਸਕਦਾ ਹੈ।

ਇਸ ਲਈ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਭਾ ਹੈਲਥ ਆਈਡੀ ਕਾਰਡ ਵੀ ਬਣਾਏ ਜਾਣ। ਇਹ ਕਾਰਡ ਡਿਜੀਟਲ ਹੈਲਥ ਮਿਸ਼ਨ ਦੇ ਤਹਿਤ ਬਣਾਇਆ ਜਾ ਰਿਹਾ ਹੈ, ਜਿਸ ਵਿਚ ਤੁਹਾਡੇ ਸਾਰੇ ਰਿਕਾਰਡ ਡਿਜੀਟਲ ਰੂਪ ਵਿਚ ਉਪਲਬਧ ਹੋਣਗੇ ਅਤੇ ਸਾਰੀਆਂ ਰਿਪੋਰਟਾਂ ਆਨਲਾਈਨ ਹੋਣਗੀਆਂ। ਇਸ ਕਾਰਡ ਰਾਹੀਂ ਤੁਸੀਂ ਕਿਤੇ ਵੀ ਚੈੱਕਅਪ ਕਰਵਾ ਸਕਦੇ ਹੋ। ਇਸ ਲਈ ਨਜ਼ਦੀਕੀ ਡਿਸਪੈਂਸਰੀ ਵਿਚ ਜਾ ਕੇ ਹੈਲਥ ਆਈਡੀ ਕਾਰਡ ਬਣਵਾਓ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)