ਫ਼ਿਰੋਜ਼ਪੁਰ, 5 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਕੈਂਟ ਦੇ ਸਰਕਾਰੀ ਕੁਆਰਟਰ ਵਿਚ ਇਕ ਫ਼ੌਜੀ ਦੀ ਪਤਨੀ ਨੇ ਜਾਨ ਦੇ ਦਿੱਤੀ। ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ’ਤੇ ਕੈਂਟ ਪੁਲਿਸ ਨੇ ਜੀਜੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੇ ਭਰਾ ਨੇ ਇਲਜ਼ਾਮ ਲਗਾਇਆ ਹੈ ਕਿ ਜੀਜੇ ਨੇ ਹੀ ਉਸ ਦੀ ਭੈਣ ਦਾ ਕਤਲ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਧੀਰ ਵਾਸੀ ਸੰਤਸੈਨਾ ਜ਼ਿਲ੍ਹਾ ਫ਼ਿਰੋਜ਼ਾਬਾਦ ਉੱਤਰ ਪ੍ਰਦੇਸ਼ ਨੇ ਦੱਸਿਆ ਹੈ ਕਿ ਉਸ ਦੀ ਭੈਣ 25 ਸਾਲ ਦੀ ਪ੍ਰਿਅੰਕਾ ਦਾ ਵਿਆਹ 2018 ਵਿਚ ਰਾਹੁਲ ਸਿੰਘ ਵਾਸੀ ਬੜਾ ਪ੍ਰੀਤਪੁਰਾ ਜ਼ਿਲ੍ਹਾ ਆਗਰਾ ਨਾਲ ਹੋਇਆ ਸੀ। ਰਾਹੁਲ ਸਿੰਘ ਫ਼ੌਜ ਵਿਚ ਲਾਂਸ ਨਾਇਕ ਹੈ।