ਚੰਡੀਗੜ੍ਹ | ਪੰਜਾਬ ਵਿਚ ਸਿੰਗਲ ਫੇਜ਼ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾਂ ਸਿਰਫ਼ 3 ਫੇਜ਼ ਸਮਾਰਟ ਮੀਟਰ ਲਗਾਏ ਜਾ ਰਹੇ ਸਨ। ਇਸ ਲਈ 5 ਲੱਖ ਮੀਟਰ ਖਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਮੀਟਰ 2 ਤਰੀਕਿਆਂ ਨਾਲ ਲਗਾਏ ਜਾਣਗੇ। ਪਹਿਲਾ, ਪੁਰਾਣੇ ਨੂੰ ਹਟਾ ਕੇ ਅਤੇ ਦੂਜਾ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਲਈ। ਪਾਵਰਕਾਮ ਦੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਡਿਊਲ ਟੈਕਨਾਲੋਜੀ ਕਾਰਨ ਪ੍ਰੀਪੇਡ ਬਿਲਿੰਗ ਲਈ ਮੀਟਰਾਂ ਦੀ ਕੋਈ ਵਾਧੂ ਕੀਮਤ ਨਹੀਂ ਹੋਵੇਗੀ।

ਸਮਾਰਟ ਮੀਟ੍ਰਿੰਗ ਨਾਲ ਬਿਜਲੀ ਚੋਰੀ ਨੂੰ ਰੋਕਣਾ ਅਤੇ ਆਨਲਾਈਨ ਬਿਲਿੰਗ ਸੰਭਵ ਹੈ। ਖਾਸ ਗੱਲ ਇਹ ਹੈ ਕਿ ਮੀਟਰਾਂ ਵਿਚ ਡਿਊਲ ਟੈਕਨਾਲੋਜੀ ਹੈ। ਇਨ੍ਹਾਂ ਵਿਚ ਅਜਿਹੇ ਕੰਪੋਨੈਂਟ ਲਗਾਏ ਜਾਣਗੇ, ਜਿਸ ਨਾਲ ਪਾਵਰਕਾਮ ਜਦੋਂ ਵੀ ਚਾਹੇ ਇਨ੍ਹਾਂ ਨੂੰ ਪ੍ਰੀਪੇਡ ਬਿਲਿੰਗ ਲਈ ਵਰਤ ਸਕੇਗਾ।