ਮਾਨਸਾ | ਸਿੱਧੂ ਮੂਸੇਵਾਲਾ ਦਾ ਪਿਆਰ ਅੱਜ ਵੀ ਉਨ੍ਹਾ ਦੇ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕ ਉਸ ਦੇ ਟੈਟੂ, ਗੀਤਾਂ ਦੀਆਂ ਸਤਰਾਂ, 5911 ਟ੍ਰੈਕਟਰ ਦਿਖਾਉਣ ਲਈ ਆਉਂਦੇ ਹਨ, ਉਥੇ ਹੀ ਅੱਜ ਆਸਟ੍ਰੇਲੀਆ ਤੋਂ ਇਕ ਨੌਜਵਾਨ ਆਇਆ, ਜਿਸ ਨੇ ਸਿੱਧੂ ਦੇ 2 ਗੀਤਾਂ ਦਾ ਐਸਵਾਈਐਲ 295 ਨੰਬਰ ਆਸਟ੍ਰੇਲੀਆ ਵਿਚ ਆਪਣੀ ਗੱਡੀ ਦਾ ਖਰੀਦਿਆ ਹੈ। ਨੌਜਵਾਨ ਦਾ ਸਿੱਧੂ ਲਈ ਪਿਆਰ ਦੇਖ ਕੇ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ।


ਜਾਣਕਾਰੀ ਅਨੁਸਾਰ ਆਸਟ੍ਰੇਲੀਆ ਤੋਂ ਆਏ ਨੌਜਵਾਨ ਸਰਬਜੀਤ ਸਿੰਘ ਨੇ ਮੂਸੇਵਾਲਾ ਦੇ ਚਰਚਿਤ ਗੀਤਾਂ ਦਾ ਨੰਬਰ ਆਸਟ੍ਰੇਲੀਆ ਵਿਚ ਖਰੀਦਿਆ ਹੈ। ਨੌਜਵਾਨ ਨੇ SYL 295 ਨੰਬਰ 600 ਡਾਲਰ ਦਾ ਖਰੀਦਿਆ ਹੈ ਤੇ ਉਸ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦਾ ਫੈਨ ਹੈ।