ਮਾਨਸਾ | ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਬੁੱਧਵਾਰ ਨੂੰ ਕੀਰਤਪੁਰ ਸਾਹਿਬ ਵਿਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ।  

ਇਸ ਮੌਕੇ ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਉੱਚੀ-ਉੱਚੀ ਰੋਂਦੀ ਰਹੀ, ‘ਮੇਰੇ 6 ਫੁੱਟ ਦੇ ਗੱਭਰੂ ਪੁੱਤ ਨੂੰ ਸੁਆਹ ਬਣਾ ਕੇ ਰੱਖ ਦਿੱਤਾ, ਹੁਣ ਦੁਸ਼ਮਣਾਂ ਨੂੰ ਚੰਗੀ ਨੀਂਦ ਆਵੇਗੀ’।

 ਪਿਤਾ ਬਲਕੌਰ ਸਿੰਘ ਨੇ ਕਿਹਾ- ‘ਹੁਣ ਕੋਈ ਆਪਣੇ ਪੁੱਤ ਨੂੰ ਪੰਜਾਬ ‘ਚ ਮਸ਼ਹੂਰ ਨਾ ਬਣਾਉਣਾ, ਮੇਰਾ ਬੇਟੇ ਨੂੰ ਮਸ਼ਹੂਰੀ ਹੀ ਖਾ ਗਈ।ਜ ਜਿਕਰਯੋਗ ਹੈ ਕਿ ਮੂਸੇਵਾਲਾ ਦਾ ਕੱਲ੍ਹ ਉਨ੍ਹਾਂ ਦੇ ਖੇਤ ਵਿਚ ਸਸਕਾਰ ਕਰ ਦਿੱਤਾ ਗਿਆ ਹੈ। ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ।

ਦੱਸ ਦੇਈਏ ਕਿ ਅੱਜ ਸਵੇਰੇ ਫੁੱਲ ਚੁਗਣ ਮਗਰੋਂ ਸਿੱਧੂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤੀਆਂ ਗਈਆਂ। ਫੁੱਲ ਚੁਗਣ ਤੇ ਅਸਥੀਆਂ ਜਲਪ੍ਰਵਾਹ ਕਰਨ ਵੇਲੇ ਸਿੱਧੂ ਦੇ ਮਾਤਾ-ਪਿਤਾ ਬੇਹੱਦ ਭਾਵੁਕ ਨਜ਼ਰ ਆਏ।

ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਸਿੱਧੂ ਦਾ ਐਤਵਾਰ ਸ਼ਾਮ ਨੂੰ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ।