ਚੰਡੀਗੜ੍ਹ, 26 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਨੂੰ ਕੈਨੇਡਾ ‘ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਹੋਈ। ਬਦਨਾਮ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਦੱਸਿਆ ਜਾ ਰਿਹਾ ਹੈ ਕਿ ਗਿੱਪੀ ਗਰੇਵਾਲ ਦਾ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰੌਕ ਇਲਾਕੇ ‘ਚ ਬੰਗਲਾ ਹੈ, ਜਿਥੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਮਗਰੋਂ ਗੈਂਗਟਰ ਵੱਲੋਂ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਗੋਲੀਬਾਰੀ ਕਰਨ ਦੀ ਜ਼ਿੰਮੇਵਾਰੀ ਲਈ ਗਈ।

ਪੋਸਟ ਵਿਚ ਲਿਖਿਆ ਕਿ ਸਲਮਾਨ ਖਾਨ ਨੂੰ ਭਰਾ-ਭਰਾ ਕਰਦਾ ਏਂ ਤੂੰ, ਬੋਲ ਹੁਣ ਬਚਾਏ ਤੈਨੂੰ ਤੇਰਾ ਭਰਾ ਤੇ ਸਲਮਾਨ ਖਾਨ ਨੂੰ ਵੀ ਮੈਸੇਜ ਹੈ ਕਿ ਤੈਨੂੰ ਵਹਿਮ ਹੈ ਕਿ ਤੇਰੀ ਹੈਲਪ ਦਾਊਦ ਕਰੇਗਾ, ਕੋਈ ਨਹੀਂ ਬਚਾਅ ਸਕਦਾ ਤੈਨੂੰ ਸਾਥੋਂ। ਸਿੱਧੂ ਮੂਸੇਵਾਲਾ ਦੇ ਮਰਨ ‘ਤੇ ਵੀ ਬਹੁਤ ਓਵਰ ਐਕਟਿੰਗ ਕੀਤੀ ਹੈ ਤੂੰ, ਤੈਨੂੰ ਪਤਾ ਹੈ ਕਿ ਕਿੰਨਾ ਹੰਕਾਰੀ ਬੰਦਾ ਸੀ। ਇਹ ਕਿਹੜੇ-ਕਿਹੜੇ ਕ੍ਰਿਮੀਨਲ ਬੰਦਿਆਂ ਨਾਲ ਟੱਚ ਵਿਚ ਸੀ।


ਬਿਸ਼ਨੋਈ ਨੇ ਦੱਸਿਆ ਕਿ ਜਦੋਂ ਤੱਕ ਵਿੱਕੀ ਮਿੱਡੂਖੇੜਾ ‘ਚ ਰਹਿ ਰਿਹਾ ਸੀ, ਉਦੋਂ ਤੱਕ ਤੁਸੀਂ ਅੱਗੇ-ਪਿੱਛੇ ਘੁੰਮਦੇ ਰਹਿੰਦੇ ਸੀ। ਤੁਸੀਂ ਵੀ ਰਡਾਰ ਦੇ ਘੇਰੇ ‘ਚ ਆ ਗਏ ਹੋ, ਹੁਣ ਤੁਹਾਨੂੰ ਦੱਸ ਦਈਏ, ਮੈਂ ਤੁਹਾਨੂੰ ਇਹ ਟ੍ਰੇਲਰ ਦਿਖਾਇਆ ਹੈ, ਹੁਣ ਇਹ ਫਿਲਮ ਜਲਦ ਹੀ ਰਿਲੀਜ਼ ਹੋਵੇਗੀ। ਕਿਸੇ ਵੀ ਦੇਸ਼ ਨੂੰ ਭੱਜ ਜਾਓ, ਯਾਦ ਰੱਖੋ ਮੌਤ ਨੂੰ ਕਿਸੇ ਵੀ ਥਾਂ ਦਾ ਵੀਜ਼ਾ ਨਹੀਂ ਲੈਣਾ ਪੈਂਦਾ, ਜਿਥੇ ਮਰਜ਼ੀ ਹੋਵੇ ਆਉਣਾ ਪੈਂਦਾ ਹੈ।

ਤੁਹਾਨੂੰ ਦੱਸ ਦਈਏ ਕਿ ਗਿੱਪੀ ਦੀ ਕਾਮੇਡੀ ਫਿਲਮ ‘ਮੌਜਾਂ ਹੀ ਮੌਜਾਂ’ ਆ ਰਹੀ ਹੈ। ਇਸ ‘ਚ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਗਿੱਪੀ ਗਰੇਵਾਲ ਦੀ ਫਿਲਮ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ ਵੀ ਸਾਂਝਾ ਕੀਤਾ ਹੈ ਅਤੇ ਕੈਪਸ਼ਨ ‘ਚ ਫਿਲਮ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਇਸ ਘਟਨਾ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚਿੰਤਾ ਵਧ ਗਈ ਹੈ। ਪ੍ਰਸ਼ੰਸਕਾਂ ਅਤੇ ਮਿਊਜ਼ਿਕ ਇੰਡਸਟਰੀ ਨੇ ਗਿੱਪੀ ਗਰੇਵਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਵੇਖੋ ਵੀਡੀਓ 

https://www.facebook.com/punjabibulletin/videos/904456704630311

https://www.facebook.com/punjabibulletin/videos/887103086242314