ਕਪੂਰਥਲਾ, 7 ਨਵੰਬਰ | ਮੁਹੱਲਾ ਮਹਿਤਾਬਗੜ੍ਹ ‘ਚ ਸਾਢੇ 5 ਸਾਲ ਦੀ ਬੱਚੀ ਨੂੰ ਕਮਰੇ ‘ਚ ਲਿਜਾ ਕੇ ਅਸ਼ਲੀਲ ਹਰਕਤਾਂ ਕਰਨ ਅਤੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ‘ਚ ਇਕ ਨੌਜਵਾਨ ਖਿਲਾਫ ਬੀਐੱਨਐੱਸ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਨੌਜਵਾਨ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਮਹਿਤਾਬਗੜ੍ਹ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮੁਹੱਲਾ ਮਹਿਤਾਬਗੜ੍ਹ ਵਾਸੀ ਮਨੋਹਰ ਦੇ ਇੱਕ ਮਕਾਨ ਵਿਚ ਪਿਛਲੇ 3 ਸਾਲਾਂ ਤੋਂ ਕਿਰਾਏ ’ਤੇ ਰਹਿ ਰਹੀ ਹੈ। ਉਸ ਦੀ ਸਾਢੇ 5 ਸਾਲ ਦੀ ਬੇਟੀ ਹੈ। ਮੁਹੱਲਾ ਮਹਿਤਾਬਗੜ੍ਹ ਦਾ ਰਹਿਣ ਵਾਲਾ ਲੱਕੀ ਜੋ ਕਿ ਮਕਾਨ ਮਾਲਕ ਦਾ ਭਤੀਜਾ ਹੈ ਅਤੇ ਉਸ ਦੇ ਘਰ ਦੇ ਉੱਪਰ ਰਹਿੰਦਾ ਹੈ।
31 ਅਕਤੂਬਰ ਨੂੰ ਮੇਰੀ ਧੀ ਅਤੇ ਪੁੱਤਰ ਮੇਰੀ ਸੱਸ ਨਾਲ ਘਰ ਵਿਚ ਸਨ। ਉਹ ਸਵੇਰੇ ਆਪਣੇ ਕੰਮ ‘ਤੇ ਚਲੀ ਗਈ। ਜਦੋਂ ਮੈਂ ਦੁਪਹਿਰ 03:45 ਵਜੇ ਘਰ ਵਾਪਸ ਆਈ ਤਾਂ ਮੇਰੀ ਲੜਕੀ ਨੇ ਰੋਂਦੇ ਹੋਏ ਦੱਸਿਆ ਕਿ ਲੱਕੀ ਮੈਨੂੰ ਵਰਗਲਾ ਕੇ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਬੇਟੀ ਰੋਣ ਲੱਗੀ ਤਾਂ ਉਹ ਉਸ ਨੂੰ ਛੱਡ ਕੇ ਭੱਜ ਗਿਆ। ਹੁਣ ਲੱਕੀ ਖੁੱਲ੍ਹੇਆਮ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਇਸ ਸਬੰਧੀ ਕੋਈ ਕਾਰਵਾਈ ਕੀਤੀ ਗਈ ਤਾਂ ਉਹ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਕੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਝੂਠੇ ਕੇਸ ਵਿਚ ਫਸਾਉਣਗੇ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੌਜਵਾਨ ਖਿਲਾਫ ਬੀਐੱਨਐੱਸ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)