ਬਠਿੰਡਾ । ਇਥੋਂ ਦੇ ਇਕ ਮਸ਼ਹੂਰ ਫਾਈਵ ਸਟਾਰ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਇਕ ਲੜਕੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ ਲੁਧਿਆਣਾ ਦੇ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ 3 ਵਪਾਰੀ ਸ਼ਾਮਲ ਹਨ। ਪੁਲਿਸ ਨੇ ਕਾਬੂ ਕੀਤੇ ਆਰੋਪੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ 2 ਹੋਰ ਲੜਕੀਆਂ ਦੇਹ ਵਪਾਰ ਲਈ ਹੋਟਲ ‘ਚ ਗਈਆਂ ਸਨ ਪਰ ਉਹ ਉਥੋਂ ਪਹਿਲਾਂ ਹੀ ਆ ਗਈਆਂ ਸਨ। ਪੁਲਿਸ ਨੇ ਦੋਵਾਂ ਲੜਕੀਆਂ ਦੇ ਆਧਾਰ ਕਾਰਡ ਬਰਾਮਦ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੜਕੀਆਂ ਨੂੰ ਸ਼ਹਿਰ ਦੇ ਗੋਨਿਆਣਾ ਰੋਡ ‘ਤੇ ਸਥਿਤ ਇਕ ਨਾਮੀ ਹੋਟਲ ‘ਚ ਭੇਜ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ।

ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਹੋਟਲ ‘ਚ ਛਾਪੇਮਾਰੀ ਕੀਤੀ ਤਾਂ ਆਰੋਪੀ ਸੁਭਾਸ਼ ਜੋਸ਼ੀ, ਮੁਕੇਸ਼ ਕੁਮਾਰ, ਆਸ਼ੀਸ਼ ਡਬਰਾਲ ਵਾਸੀ ਲੁਧਿਆਣਾ ਤੇ ਇਕ ਲੜਕੀ ਵਾਸੀ ਫੌਜੀ ਚੌਕ ਬਠਿੰਡਾ ਨੂੰ ਹੋਟਲ ਦੇ ਕਮਰੇ ‘ਚੋਂ ਇਤਰਾਜ਼ਯੋਗ ਹਾਲਤ ‘ਚ ਕਾਬੂ ਕੀਤਾ ਗਿਆ।

ਲੁਧਿਆਣਾ ਦੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਵਪਾਰੀਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੇ ਗਏ ਆਰੋਪੀ ਲੁਧਿਆਣਾ ਦੇ ਟਰਾਂਸਪੋਰਟ ਵਪਾਰੀ ਹਨ, ਜਿਨ੍ਹਾਂ ਨੇ ਆਨਲਾਈਨ ਹੋਟਲ ‘ਚ ਕਮਰੇ ਬੁੱਕ ਕਰਵਾਏ ਸਨ, ਜਦਕਿ ਬਠਿੰਡਾ ਤੋਂ ਲੜਕੀਆਂ ਦਾ ਪ੍ਰਬੰਧ ਉਨ੍ਹਾਂ ਦੇ ਜਾਣਕਾਰ ਤੇ ਬਠਿੰਡਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਰਵਾਇਆ ਸੀ।

3 ਲੜਕੀਆਂ ਨੂੰ ਮੀਟਿੰਗ ਕਰਨ ਦੇ ਬਹਾਨੇ ਹੋਟਲ ‘ਚ ਬੁਲਾਇਆ ਗਿਆ, ਜਿਨ੍ਹਾਂ ‘ਚ 2 ਲੜਕੀਆਂ ਅੱਧੀ ਰਾਤ ਨੂੰ ਚਲੇ ਗਈਆਂ, ਜਦਕਿ ਇਕ ਲੜਕੀ ਹੋਟਲ ‘ਚ ਰੁਕ ਗਈ ਸੀ।

ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਹੀ ਜਾ ਚੁੱਕੀਆਂ 2 ਲੜਕੀਆਂ ਦੇ ਆਧਾਰ ਕਾਰਡ ਹੋਟਲ ਦੇ ਸਟਾਫ ਕੋਲੋਂ ਬਰਾਮਦ ਕਰ ਲਏ ਗਏ ਹਨ, ਜਦਕਿ ਲੜਕੀਆਂ ਨੂੰ ਹੋਟਲ ‘ਚ ਭੇਜਣ ਵਾਲੇ ਦਲਾਲ ਦਾ ਨਾਂ ਤੇ ਐਡਰੈਸ ਵੀ ਪਤਾ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਨੂੰ ਵੀ ਕਾਬੂ ਕੀਤਾ ਜਾ ਸਕੇ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ