ਮੋਗਾ, 25 ਅਕਤੂਬਰ | ਪੰਜਾਬ ਪੁਲਿਸ ਨੇ ਮਹਿਲਾ SHO ਅਰਸ਼ਪ੍ਰਤੀ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਹੈ। ਮੋਗਾ ਜ਼ਿਲੇ ਦੇ ਕੋਟ ਈਸੇਖਾਂ ਥਾਣੇ ਦੇ ਐੱਸਐੱਚਓ ਅਰਸ਼ਪ੍ਰੀਤ ਗਰੇਵਾਲ ‘ਤੇ ਨਸ਼ਾ ਤਸਕਰਾਂ ਨੂੰ 5 ਲੱਖ ਰੁਪਏ ਲੈ ਕੇ ਛੱਡਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਉਸ ਦੇ ਨਾਲ 2 ਕਲਰਕਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਐਸਐਚਓ ਅਰਸ਼ਪ੍ਰੀਤ ਨੇ ਅੱਜ ਫੇਸਬੁੱਕ ’ਤੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਜਾ ਰਿਹਾ ਹੈ।

ਮਹਿਲਾ ਐਸਐਚਓ ਨੇ ਡੀਐਸਪੀ ਰਮਨਦੀਪ ਅਤੇ ਐਸਪੀ-ਡੀ ਬਾਲ ਕ੍ਰਿਸ਼ਨ ਸਿੰਗਲਾ ’ਤੇ ਵੀ ਗੰਭੀਰ ਦੋਸ਼ ਲਾਏ ਹਨ। ਅਰਸ਼ਪ੍ਰੀਤ ਨੇ ਕਿਹਾ ਕਿ ਉਹ ਡੀਐਸਪੀ ਰਮਨਦੀਪ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਐਸਐਸਪੀ ਮੋਗਾ ਅਤੇ ਡੀਜੀਪੀ ਪੰਜਾਬ ਕੋਲ ਕਰੇਗੀ। ਅਰਸ਼ਪ੍ਰੀਤ ਨੇ ਪੋਸਟ ਰਾਹੀਂ ਕਿਹਾ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ, ਪੰਜਾਬ ਮਹਿਲਾ ਕਮਿਸ਼ਨ ਅਤੇ ਭਾਰਤੀ ਮਹਿਲਾ ਕਮਿਸ਼ਨ ਕੋਲ ਲੈ ਕੇ ਜਾਵੇਗੀ।

ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਸ ਨੇ ਮੋਗਾ ਦੇ ਐਸਪੀ-ਡੀ ਡਾਕਟਰ ਬਾਲ ਕ੍ਰਿਸ਼ਨ ਸਿੰਗਲਾ ਅਤੇ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਉੱਤੇ ਗੰਭੀਰ ਦੋਸ਼ ਲਗਾਏ ਹਨ। ਦੱਸ ਦਈਏ ਕਿ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਐੱਸਪੀ-ਡੀ ਬਾਲ ਕ੍ਰਿਸ਼ਨ ਸਿੰਗਲਾ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਅਗਸਤ 2024 ‘ਚ ਜਦੋਂ ਉਹ ਮਹਿਣਾ ਥਾਣੇ ਦੀ ਐੱਸਐੱਚਓ ਸੀ, ਉਦੋਂ ਕਾਫੀ ਚਰਚਿਤ ਕਾਂਗਰਸੀ ਆਗੂ ਬੱਲੀ ਕਤਲ ਮਾਮਲੇ ‘ਚ 4 ਦੋਸ਼ੀਆਂ ਨੂੰ ਬਰੀ ਕਰਨ ਦੀ ਗੱਲ ਐਸਪੀ ਡੀ ਬਾਲ ਕ੍ਰਿਸ਼ਨ ਕਹੀ ਸੀ। ਪੋਸਟ ਵਿਚ ਲਿਖਿਆ ਗਿਆ ਹੈ ਕਿ ਇਸ ਤੋਂ ਬਾਅਦ ਉਹ ਮਹਿਣਾ ਥਾਣੇ ਵਿਚ ਗਿਆ ਅਤੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਤੋਂ ਡੀਡੀਆਰ ਐਂਟਰੀ ਲਈ, ਜਿਸ ਤੋਂ ਬਾਅਦ ਐਸਪੀ-ਡੀ ਬਾਲਕ੍ਰਿਸ਼ਨ ਸਿੰਗਲਾ ਨੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ।

ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ’ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਐਤਵਾਰ ਨੂੰ ਡੀਐਸਪੀ ਰਮਨਦੀਪ ਸਿੰਘ ਨੇ ਉਸ ਨੂੰ ਆਪਣੇ ਦਫ਼ਤਰ ਵਿਚ ਬੁਲਾ ਕੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮੈਡਮ ਤੁਸੀਂ ਵੀ ਸਪੋਰਟਸ ਹੋ ਅਤੇ ਮੈਂ ਹਾਕੀ ਖਿਡਾਰੀ ਵੀ ਹਾਂ। ਮੈਂ ਇੱਕ ਓਲੰਪੀਅਨ ਹਾਂ, ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ-ਜੁਲਦੀਆਂ ਹਨ, ਜਦੋਂ ਮੈਂ ਡੀਐਸਪੀ ਵਜੋਂ ਜੁਆਇਨ ਕੀਤਾ ਤਾਂ ਤੁਹਾਡੀ ਦਿੱਖ ਅਤੇ ਕੰਮ ਕਰਨ ਦਾ ਤਰੀਕਾ ਮੈਨੂੰ ਤੁਹਾਡੇ ਵੱਲ ਖਿੱਚਿਆ। ਤੁਸੀਂ ਬਹੁਤ ਬੁੱਧੀਮਾਨ ਹੋ ਅਤੇ ਮੈਂ ਤੁਹਾਡੀ ਕੰਪਨੀ ਦੀ ਬਹੁਤ ਪ੍ਰਸ਼ੰਸਾ ਕਰਾਂਗਾ। ਇਹ ਪੋਸਟ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪਾਈ ਹੈ ਅਤੇ ਮਾਣਯੋਗ ਸੁਪਰੀਮ ਕੋਰਟ, ਮਾਣਯੋਗ ਹਾਈਕੋਰਟ, ਮੁੱਖ ਮੰਤਰੀ ਪੰਜਾਬ (ਪੰਜਾਬ ਸੀ. ਐਮ.), ਕੇਂਦਰ ਸਰਕਾਰ, ਭਾਰਤੀ ਮਹਿਲਾ ਕਮਿਸ਼ਨ, ਡੀ.ਜੀ.ਪੀ. ਪੰਜਾਬ (ਪੰਜਾਬ ਡੀ.ਜੀ.ਪੀ.), ਸ. ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਮੋਗਾ ਐਸ.ਐਸ.ਪੀ. ਮੋਗਾ ਤੋਂ ਨਿਆਂ ਦੀ ਮੰਗ ਕੀਤੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)