ਕਪੂਰਥਲਾ | ਕੌਮੀ ਵਿਗਿਆਨ ਦਿਵਸ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਆਈਸ਼ਰ ਮੋਹਾਲੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ ਵਲੋਂ ਸਾਂਝੇ ਤੌਰ ਤੇ ਵਰਚੂਅਲ ਮੌਡ ਰਾਹੀਂ ਕਰਵਾਇਆ ਗਿਆ। ਇਸ ਮੌਕੇ ਪੰਜਾਬ, ਹਰਿਆਣਾ,ਦਿੱਲੀ ਅਤੇ ਗੁਆਂਢੀ ਸੂਬਿਆਂ ਦੇ ਵੱਖ—ਵੱਖ ਸਕੂਲਾਂ ਤੋਂ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਰਾਸ਼ਟਰੀ ਵਿਗਿਆਨ ਦਿਵਸ ਦਾ ਇਸ ਸਾਲ ਦਾ ਥੀਮ “ਵਿਗਿਆਨ, ਟੈਕਨਾਲੌਜੀ ਅਤੇ ਇਨੋਵੇਸ਼ਨ ਦਾ ਭਵਿੱਖ ਅਤੇ ਇਸ ਦੇ ਸਿੱਖਿਆ ਮੁਹਾਰਤ ਅਤੇ ਕੰਮ ਤੇ ਪ੍ਰਭਾਵ ਹੈ” ਇਸ ਮੌਕੇ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ।

ਇਸ ਮੌੇਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਨੇ ਕਿਹਾ ਰਾਸ਼ਟਰੀ ਵਿਗਿਆਨ ਦਿਵਸ ਹਰ ਸਾਲ 28 ਫ਼ਰਵਰੀ ਨੂੰ ਸੀ.ਬੀ ਰਮਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ।ਇਸ ਦਿਨ 1928 ਵਿਚ ਭਾਰਤੀ ਮਹਾਨ ਭੌਤਿਕ ਵਿਗਿਆਨੀ ਸ੍ਰੀ ਸੀ.ਬੀ ਰਮਨ ਵਲੋਂ ਰਮਨ ਪ੍ਰਭਾਵ ਦੀ ਖੋਜ਼ ਕੀਤੀ ਗਈ ਸੀ। ਉਨ੍ਹਾ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਗਿਆਨ ਤੇ ਤਕਨਾਲੋਜੀ ਹਰੇਕ ਦੇਸ਼ ਨੂੰ ਦੇਸ਼ ਨੂੰ ਚਲਾਉਣ ਵਾਲੇ ਡਰਾਈਵਰ ਹਨ। ਵਿਕਾਸ ਦੇ ਰਾਹ ਵਿਚ ਆ ਰਹੀਆਂ ਚੁਣੌਤੀਆਂ ਨੂੰ ਇਹਨਾਂ ਨਾਲ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲੀ ਪੜਾਈ ਦੌਰਾਨ ਅਸੀਂ ਵਿਗਿਆਨ ਪੜਦੇ ਤਾਂ ਸਾਰੇ ਹੀ ਹਾਂ ਪਰ ਇਸ ਨੂੰ ਰੋਜ਼ਾਨਾਂ ਦੀ ਜ਼ਿੰਦਗੀ ਵਿਚ ਅਮਲੀ ਜਾਮਾ ਨਹੀਂ ਪਹਿਨਾਉਂਦੇ। ਉਨ੍ਹਾਂ ਆਧਿਅਪਕਾ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨ ਦੀ ਰੋਜ਼ਾਨਾਂ ਜ਼ਿੰਦਗੀ ਵਿਚ ਵਰਤੋਂ ਬਾਰੇ ਦੱਸਿਆ ਜਾਵੇ ਤਾਂ ਜ਼ੋ ਉਹਨਾਂ ਦੀ ਵੀ ਨਵੀਆਂ —ਨਵੀਆਂ ਖੋਜਾਂ ਅਤੇ ਕਾਢਾਂ ਵੱਲ ਰੁੱਚੀ ਵੱਧ ਸਕੇ।

ਇਸ ਮੌਕੇ ਆਈਸ਼ਰ ਮੋਹਾਲੀ ਦੀ ਐਸੋਸੀਏਟ ਪ੍ਰੋਫੈਸਰ .ਡਾ.ਮੰਜਰੀ ਜੈਨ ਨੇ ਜੈਵ—ਧੁਨੀ ਦੇ ਵਿਸ਼ੇ *ਤੇ ਬੱਚਿਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਲੈਕਚਰ ਦੌਰਾਨ ਜੈਵ—ਧੁਨੀ (ਬਾਇਓਕਿਊਸਿਟਿਕ) ਦਾ ਵਿਸ਼ਾ ਵਿਗਿਆਨ ਦੀ ਇਕ ਅਜਿਹੀ ਬਰਾਂਚ ਹੈ, ਜਿਸ ਵਿਚ ਜਾਨਵਾਰਾਂ ਵਿਚ ਹੋਰ ਰਹੇ ਸੰਚਾਰ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਵੀ ਅੱਗੋਂ ਵਿਗਿਆਨ ਦੇ ਇਸ ਖੇਤਰ ਵਿਚ ਜਾਨਵਰਾਂ, ਪੰਛੀਆਂ, ਚਮਗਿੱਦੜਾਂ ਅਤੇ ਕੀੜੇ—ਮਕੌੜਿਆਂ ਆਦਿ ਦੇ ਵਾਤਾਵਰਣ ਅਤੇ ਵਿਵਹਾਰ ਦਾ ਅਧਿਐਨ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਹਰੇਕ ਜਾਨਵਾਰ ਅਤੇ ਪੰਛੀ ਆਪਣੇ ਹਾਵ —ਭਾਵ ਦਾ ਪ੍ਰਗਟਾਵਾ ਵੱਖ—ਵੱਖ ਤਰ੍ਹਾਂ ਦੀਆਂ ਅਵਾਜ਼ਾਂ ਅਤੇ ਕੰਬਾਹਟ ਰਾਹੀਂ ਆਪਣੇ ਵਿਚਾਰਾਂ ਦਾ ਸੰਚਾਰ ਕਰਦਾ ਹੈ। ਉਨ੍ਹਾਂ ਦੱਸਿਆਂ ਕਿ ਜੈਵ—ਧੁਨੀ ਰਾਹੀਂ ਜੈਵਿਕ ਵਿਭਿੰਨਤਾ,ਵਾਤਾਵਰਣ ਸਮੇਤ ਕੁਦਰਤੀ ਆਦਤਾਂ , ਧੁਨੀ ਪ੍ਰਦੂਸ਼ਣ ਅਤੇ ਵਾਤਾਵਵਰਣ ਵਿਚ ਹੋ ਰਹੇ ਬਦਾਲਵਾਂ ਦਾ ਵੀ ਨਿਰੀਖਣ ਕੀਤਾ ਜਾ ਸਕਦਾ ਹੈੇ ।

ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸਥਾਈ ਅਤੇ ਟਿਕਾਊ ਭਵਿੱਖ ਸਿਰਫ਼ ਵਿਗਿਆਨ ਤੇ ਤਕਨਾਲੌਜੀ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਗਿਆਨ ਵਾਨ ਸਮਾਜ ਦੀ ਸਿਰਜਣਾ ਲਈ ਵਿਦਿਆਰਥੀਆਂ ਨੂੰ ਵਿਗਿਆਨ ਤੇ ਤਕਨਾਲੌਜੀ ਦੇ ਵੱਖ—ਵੱਖ ਖੇਤਰਾਂ ਵਿਚ ਗਿਆਨ ਅਤੇ ਮੁਹਾਰਤ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

ਇਸ ਮੌਕੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਨੂੰ ਸੀਨੀਅਰ ਅਤੇ ਜੂਨੀਅਰ ਦੋ ਕੈਟਾਗਿਰੀਆਂ ਵਿਚ ਰੱਖਿਆ। ਇਹਨਾਂ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਕੈਟਾਗਿਰੀ 1 ਅਤੇ 2 ਵਿਚ ਪਹਿਲਾ ਇਨਾਮ ਬਾਵਾ ਲਾਲਬਾਨੀ ਪਬਲਿਕ ਸਕੂਲ ਕਪੂਰਥਲਾ ਦੀ ਕਮਾਲਿਕਾ ਅਤੇ ਸੁਮਨਦੀਪ ਕੌਰ ਨੇ ਜਿੱਤਿਆ। ਇਸੇ ਤਰ੍ਹਾਂ ਦੂਜਾ ਇਨਾਮ ਕ੍ਰਮਵਾਰ ਬਾਵਾ ਲਾਲਬਾਨੀ ਪਬਲਿਕ ਸਕੂਲ ਕਪੂਰਥਲਾ ਦੀ ਕੀਰਤੀ ਵਾਲੀਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਜਲੰਧਰ ਦੀ ਯਸ਼ਕਰਨ ਰੱਤੂ ਨੇ ਜਿੱਤਿਆ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )